ਪਾਕਿਸਤਾਨ: ਆਤਮਘਾਤੀ ਹਮਲੇ ਵਿੱਚ 13 ਜਵਾਨ ਹਲਾਕ
ਪਿਸ਼ਵਾਰ: ਪਾਕਿਸਤਾਨ ਦੇ ਖੈ਼ਬਰ ਪਖ਼ਤੂਨਖਵਾ ਸੂਬੇ ਵਿੱਚ ਅੱਜ ਆਤਮਘਾਤੀ ਹਮਲੇ ’ਚ 13 ਸੁਰੱਖਿਆ ਜਵਾਨ ਮਾਰੇ ਗਏ ਤੇ 24 ਜ਼ਖ਼ਮੀ ਹੋ ਗਏ। ਅੱਜ ਸਵੇਰੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਖੱਦੀ ਇਲਾਕੇ ਵਿੱਚ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦਿਆ ਵਾਹਨ ਬੰਬ ਨਕਾਰਾ...
Advertisement
ਪਿਸ਼ਵਾਰ: ਪਾਕਿਸਤਾਨ ਦੇ ਖੈ਼ਬਰ ਪਖ਼ਤੂਨਖਵਾ ਸੂਬੇ ਵਿੱਚ ਅੱਜ ਆਤਮਘਾਤੀ ਹਮਲੇ ’ਚ 13 ਸੁਰੱਖਿਆ ਜਵਾਨ ਮਾਰੇ ਗਏ ਤੇ 24 ਜ਼ਖ਼ਮੀ ਹੋ ਗਏ। ਅੱਜ ਸਵੇਰੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਖੱਦੀ ਇਲਾਕੇ ਵਿੱਚ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦਿਆ ਵਾਹਨ ਬੰਬ ਨਕਾਰਾ ਯੂਨਿਟ ਦੀ ਗੱਡੀ ’ਚ ਮਾਰੀ। ਜ਼ਖਮੀਆਂ ਵਿੱਚ 14 ਆਮ ਨਾਗਰਿਕ ਸ਼ਾਮਲ ਹਨ। ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ। ਧਮਾਕੇ ਸਮੇਂ ਫੌਜੀ ਗਤੀਵਿਧੀਆਂ ਕਾਰਨ ਇਲਾਕੇ ਵਿੱਚ ਕਰਫਿਊ ਸੀ। ਹਾਫ਼ਿਜ਼ ਗੁਲ ਬਹਾਦੁਰ ਗਰੁੱਪ ਨਾਲ ਜੁੜੇ ਅਤਿਵਾਦੀ ਧੜੇ ਉਸੂਦ ਅਲ-ਹਰਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। -ਪੀਟੀਆਈ
Advertisement
Advertisement
×