DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਵਿਚ ਮੁੜ ਝੋਨੇ ਦੀ ਖਰੀਦ ਦਾ ਸੰਕਟ

ਹਾਈ ਕੋਰਟ ਵੱਲੋਂ ਪਾਬੰਦੀ ਹਟਾਉਣ ਦੇ ਬਾਵਜੂਦ ਚੌਲ ਮਿੱਲਰ ਹਾਈਬ੍ਰਿਡ ਕਿਸਮਾਂ ਦੀ ਮਿਲਿੰਗ ਨਾ ਕਰਨ ਲਈ ਬਜ਼ਿੱਦ
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਇਸ ਸਾਉਣੀ ਦੇ ਮਾਰਕੀਟਿੰਗ ਸੀਜ਼ਨ ਦੌਰਾਨ ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਸੰਕਟ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਵਾਂਗ, ਰਾਜ ਦੇ ਚੌਲ ਮਿੱਲਰਾਂ ਨੇ ਐਲਾਨ ਕੀਤਾ ਹੈ ਕਿ ਉਹ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਮਿੱਲਿੰਗ ਨਹੀਂ ਕਰਨਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਅਜਿਹੀਆਂ ਕਿਸਮਾਂ ’ਤੇ ਸੂਬਾ ਸਰਕਾਰ ਵੱਲੋਂ ਲਗਾਈ ਪਾਬੰਦੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।

ਪੰਜਾਬ ਰਾਈਸ ਮਿੱਲਰਜ਼ ਇੰਡਸਟਰੀ ਦੇ ਉਪ-ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਦੱਸਿਆ, ‘‘ਕਿਸਾਨਾਂ ’ਤੇ ਅਸਰ ਪਵੇਗਾ ਕਿਉਂਕਿ ਚੌਲ ਮਿੱਲਰ ਇਨ੍ਹਾਂ ਕਿਸਮਾਂ ਦੀ ਮਿੱਲਿੰਗ ਨਹੀਂ ਕਰਨਗੇ। ਸਾਨੂੰ ਕਿਉਂ ਦੁੱਖ ਝੱਲਣਾ ਚਾਹੀਦਾ ਹੈ? ਝੋਨੇ ਦਾ ਉਤਪਾਦਨ ਅਨੁਪਾਤ 66 ਫੀਸਦ ਹੈ, ਪਰ ਹਾਈਬ੍ਰਿਡ ਕਿਸਮਾਂ ਵਿੱਚ ਟੁੱਟੇ ਹੋਏ ਚੌਲ 43-45 ਫੀਸਦ ਹਨ। ਇਸ ਲਈ ਮਿੱਲਰਾਂ ਨੂੰ ਬਾਜ਼ਾਰ ਤੋਂ ਆਪਣੀ ਕੀਮਤ ’ਤੇ ਚੌਲ ਖਰੀਦਣੇ ਪੈਂਦੇ ਹਨ ਅਤੇ 66 ਪ੍ਰਤੀਸ਼ਤ ਮਿੱਲ ਕੀਤੇ ਚੌਲ ਸਰਕਾਰ ਨੂੰ ਦੇਣੇ ਪੈਂਦੇ ਹਨ।’’

Advertisement

ਸੂਬੇ ਦੇ ਚੌਲ ਮਿਲਿੰਗ ਉਦਯੋਗ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਨੋਟੀਫਾਈ ਤੇ ਗੈਰਨੋਟੀਫਾਈ ਦੋਵਾਂ ਤਰ੍ਹਾਂ ਦੇ ਹਾਈਬ੍ਰਿਡ ਬੀਜਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਸੀ। ਪਿਛਲੇ ਸਾਲ ਚੌਲ ਮਿੱਲਰਾਂ ਨੇ ਹਾਈਬ੍ਰਿਡ ਝੋਨੇ ਅਤੇ ਪੂਸਾ 44 ਕਿਸਮਾਂ ਦੀ ਮਿਲਿੰਗ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਇਨ੍ਹਾਂ ਕਿਸਮਾਂ ਵਿੱਚ ਮਿਲਿੰਗ ਦੌਰਾਨ ਟੁੱਟੇ ਦਾਣੇ ਦੀ ਫੀਸਦ ਹੋਰ ਝੋਨੇ ਦੀਆਂ ਕਿਸਮਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ।

ਕਿਸਾਨਾਂ, ਸਰਕਾਰ ਅਤੇ ਚੌਲ ਉਦਯੋਗ ਦਰਮਿਆਨ ਪਿਛਲੇ ਕਰੀਬ ਇੱਕ ਮਹੀਨੇ ਦੇ ਜਾਰੀ ਟਕਰਾਅ ਤੋਂ ਬਾਅਦ ਮਿੱਲਰ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਕੀਮਤ ’ਤੇ ਕਟੌਤੀ ਕਰਨ ਤੋਂ ਬਾਅਦ, ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਦੀ ਮਿਲਿੰਗ ਲਈ ਸਹਿਮਤ ਹੋਏ ਹਨ।

ਇਸ ਸਾਲ, 32.49 ਲੱਖ ਹੈਕਟੇਅਰ ਜ਼ਮੀਨ ਝੋਨੇ ਦੀ ਕਾਸ਼ਤ ਹੇਠ ਹੈ, ਜਿਸ ਵਿੱਚੋਂ 6.81 ਲੱਖ ਹੈਕਟੇਅਰ ਬਾਸਮਤੀ ਕਿਸਮਾਂ ਹੇਠ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਵੇਂ ਹਾਈਬ੍ਰਿਡ ਕਿਸਮਾਂ ’ਤੇ ਪਾਬੰਦੀ ਲਗਾਈ ਗਈ ਸੀ, ਪਰ ਕਿਸਾਨਾਂ ਨੇ ਇਨ੍ਹਾਂ ਨੂੰ ਉਗਾਉਣਾ ਜਾਰੀ ਰੱਖਿਆ। ਮਾਝਾ ਵਿੱਚ, ਹਾਈਬ੍ਰਿਡ ਕਿਸਮਾਂ ਅਧੀਨ ਰਕਬਾ ਕਾਫ਼ੀ ਵਧਿਆ ਹੈ, ਕਿਉਂਕਿ ਇਹ ਮੁੱਖ ਤੌਰ 'ਤੇ ਕਿਸਾਨਾਂ ਨੂੰ ਵਧੇਰੇ ਝਾੜ ਦਿੰਦੀਆਂ ਹਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਇਕ ਫੈਸਲੇ ਵਿਚ ਪੰਜਾਬ ਸਰਕਾਰ ਦੇ 7 ਅਪਰੈਲ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿੱਚ ਰਾਜ ਵਿੱਚ ਹਾਈਬ੍ਰਿਡ ਝੋਨੇ ਦੇ ਬੀਜਾਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਕੋਰਟ ਨੇ ਕਿਹਾ ਕਿ ਇਸ ਹੁਕਮ ਦਾ ਕੋਈ ਠੋੋਸ ਕਾਨੂੰਨੀ ਅਧਾਰ ਨਹੀਂ ਹੈ, ਕਿਉਂਕਿ 1966 ਦੇ ਬੀਜ ਐਕਟ ਤਹਿਤ ਕੋਈ ਵੀ ਸੂਬਾ ਭਾਰਤ ਸਰਕਾਰ ਵੱਲੋਂ ਨਿਯਮਤ ਤੌਰ ’ਤੇ ਸੂਚਿਤ ਕਿਸਮਾਂ ਦੀ ਵਰਤੋਂ ’ਤੇ ਪਾਬੰਦੀ ਨਹੀਂ ਲਗਾ ਸਕਦਾ। ਅਦਾਲਤ ਨੇ 4 ਅਪਰੈਲ ਅਤੇ 10 ਅਪਰੈਲ, 2019 ਦੇ ਪ੍ਰਸ਼ਾਸਕੀ ਹੁਕਮਾਂ ਨੂੰ ਬਰਕਰਾਰ ਰੱਖਿਆ, ਜਿਸ ਵਿਚ ਸੂਚਿਤ ਕਿਸਮਾਂ ਦੀ ਆਗਿਆ ਦਿੰਦੇ ਹੋਏ ਗੈਰ-ਅਧਿਸੂਚਿਤ ਹਾਈਬ੍ਰਿਡ ਬੀਜਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਸੀ।

Advertisement
×