Advertisement
ਕਰਮਜੀਤ ਸਿੰਘ ਚਿੱਲਾ
ਇੱਥੋਂ ਦੇ ਸਨਅਤੀ ਖੇਤਰ ਦੇ ਫੇਜ਼-9 ਵਿੱਚ ਬੀਤੇ ਦਿਨੀਂ ਹਾਈਟੈੱਕ ਇੰਡਸਟਰੀ ਲਿਮਟਿਡ ਵਿੱਚ ਆਕਸੀਜਨ ਗੈਸ ਦਾ ਸਿਲੰਡਰ ਫ਼ਟਣ ਕਾਰਨ ਹੋਏ ਧਮਾਕੇ ’ਚ ਦੋ ਵਿਅਕਤੀਆਂ ਦੀ ਮੌਤ ਤੇ ਚਾਰ ਦੇ ਜ਼ਖ਼ਮੀ ਹੋਣ ਦੇ ਮਾਮਲੇ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਨੋਟਿਸ ਲਿਆ ਹੈ। ਉਨ੍ਹਾਂ ਡੀਸੀ ਤੇ ਐੱਸਐੱਸਪੀ ਨੂੰ ਇਸ ਮਾਮਲੇ ਦੀ ਰਿਪੋਰਟ ਦੋ ਹਫ਼ਤਿਆਂ ਦੇ ਅੰਦਰ-ਅੰਦਰ ਕਮਿਸ਼ਨ ਦੇ ਦਫ਼ਤਰ ਭੇਜਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਪੁਲੀਸ ਤੇ ਹੋਰ ਕਾਰਵਾਈ ਦੇ ਵੇਰਵੇ ਵੀ ਮੰਗੇ ਹਨ। ਡੀਸੀ ਕੋਮਲ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੈਕਟਰੀ ਵਿੱਚ ਆਕਸੀਜਨ ਦਾ ਸਿਲੰਡਰ ਭਰਨ ਸਮੇਂ ਹੋਏ ਧਮਾਕੇ ਦੀ ਪੁਲੀਸ ਵੱਲੋਂ ਐੱਫ਼ਆਈਆਰ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਇਸ ਹਾਦਸੇ ਦੇ ਚਾਰ ਜ਼ਖ਼ਮੀਆਂ ਨੂੰ ਇਲਾਜ ਮਗਰੋਂ ਘਰ ਭੇਜ ਦਿੱਤਾ ਗਿਆ ਹੈ।
Advertisement
Advertisement
×