ਡੇਢ ਕਿੱਲੋ ਆਧੁਨਿਕ ਧਮਾਕਾਖੇਜ਼ ਸਮੱਗਰੀ ਬਰਾਮਦ
ਐਂਟੀ-ਗੈਗਸਟਰ ਟਾਸਕ ਫੋਰਸ (ਏਜੀਟੀਐੱਫ਼) ਅਤੇ ਤਰਨ ਤਾਰਨ ਪੁਲੀਸ ਨੇ ਅੱਜ ਇੱੱਥੇ ਥਾਣਾ ਸਰਹਾਲੀ ਖੇਤਰ ਵਿੱਚ ਕਸਬਾ ਨੌਸ਼ਹਿਰਾ ਪੰਨੂਆਂ ਤੋਂ ਡੇਢ ਕਿੱਲੋ ਦੇ ਕਰੀਬ ਆਧੁਨਿਕ ਧਮਾਕਾਖੇਜ਼ ਸਮੱਗਰੀ (ਇੰਮਰੋਵਾਇਜਡ ਐਕਸਪਲੋਸਿਵ ਡਿਵਾਇਸ) ਬਰਾਮਦ ਕੀਤੀ| ਏਜੀਟੀਐੱਫ਼ ਦੇ ਡੀਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ...
Advertisement
ਐਂਟੀ-ਗੈਗਸਟਰ ਟਾਸਕ ਫੋਰਸ (ਏਜੀਟੀਐੱਫ਼) ਅਤੇ ਤਰਨ ਤਾਰਨ ਪੁਲੀਸ ਨੇ ਅੱਜ ਇੱੱਥੇ ਥਾਣਾ ਸਰਹਾਲੀ ਖੇਤਰ ਵਿੱਚ ਕਸਬਾ ਨੌਸ਼ਹਿਰਾ ਪੰਨੂਆਂ ਤੋਂ ਡੇਢ ਕਿੱਲੋ ਦੇ ਕਰੀਬ ਆਧੁਨਿਕ ਧਮਾਕਾਖੇਜ਼ ਸਮੱਗਰੀ (ਇੰਮਰੋਵਾਇਜਡ ਐਕਸਪਲੋਸਿਵ ਡਿਵਾਇਸ) ਬਰਾਮਦ ਕੀਤੀ| ਏਜੀਟੀਐੱਫ਼ ਦੇ ਡੀਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਈ ਇਸ ਸਮੱਗਰੀ ਦੀ ਜਾਣਕਾਰੀ ਮਿਲਣ ’ਤੇ ਮਾਹਿਰਾਂ ਦੀ ਮਦਦ ਨਾਲ ਇਸ ਨੂੰ ਨਕਾਰਾ ਕਰ ਦਿੱਤਾ ਗਿਆ| ਉਨ੍ਹਾਂ ਦੱਸਿਆ ਕਿ ਇਸ ਬਾਰੇ ਅਜੇ ਪਤਾ ਕਰਨਾ ਬਾਕੀ ਹੈ ਕਿ ਕੀ ਇਹ ਸਮੱਗਰੀ ਆਰਡੀਐਕਸ ਵੀ ਹੋ ਸਕਦੀ ਹੈ| ਬਰਾਮਦ ਸਮੱਗਰੀ ਨਾਲ ਟਾਈਮ ਡਿਵਾਈਸਰ ਤੇ ਡੈਟੋਨੇਟਰ ਵੀ ਲੱਗਿਆ ਹੋਇਆ ਹੈ| ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ|
Advertisement
Advertisement
×