ਉੜੀਸਾ: ਦੋ ਦਲਿਤਾਂ ’ਤੇ ਅਣ-ਮਨੁੱਖੀ ਤਸ਼ੱਦਦ
ਬਹਿਰਾਮਪੁਰ: ਉੜੀਸਾ ਦੇ ਗੰਜਮ ਜ਼ਿਲ੍ਹੇ ’ਚ ਪਸ਼ੂ ਤਸਕਰੀ ਦੇ ਸ਼ੱਕ ਹੇਠ ਦੋ ਦਲਿਤ ਵਿਅਕਤੀਆਂ ਦੇ ਅੱਧੇ ਸਿਰ ਮੁੰਡਵਾ ਦਿੱਤੇ ਗਏ, ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਗੋਡਿਆਂ ’ਤੇ ਚੱਲਣ, ਘਾਹ ਖਾਣ ਤੇ ਨਾਲੀ ਦਾ ਪਾਣੀ ਪੀਣ ਲਈ ਮਜਬੂਰ...
Advertisement
ਬਹਿਰਾਮਪੁਰ: ਉੜੀਸਾ ਦੇ ਗੰਜਮ ਜ਼ਿਲ੍ਹੇ ’ਚ ਪਸ਼ੂ ਤਸਕਰੀ ਦੇ ਸ਼ੱਕ ਹੇਠ ਦੋ ਦਲਿਤ ਵਿਅਕਤੀਆਂ ਦੇ ਅੱਧੇ ਸਿਰ ਮੁੰਡਵਾ ਦਿੱਤੇ ਗਏ, ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਗੋਡਿਆਂ ’ਤੇ ਚੱਲਣ, ਘਾਹ ਖਾਣ ਤੇ ਨਾਲੀ ਦਾ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ। ਇਹ ਘਟਨਾ ਬੀਤੇ ਦਿਨ ਧਾਰਕੋਟ ਥਾਣਾ ਖੇਤਰ ਅਧੀਨ ਆਉਂਦੇ ਖਾਰੀਗੁੰਮਾ ਪਿੰਡ ’ਚ ਵਾਪਰੀ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਤੇ ਸਮਾਜਿਕ ਹਲਕਿਆਂ ’ਚ ਰੋਹ ਫੈਲ ਗਿਆ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਸ਼ਾਸਿਤ ਰਾਜਾਂ ’ਚ ਦਲਿਤ ਵਿਰੋਧੀ ਅਪਰਾਧ ਆਮ ਹੁੰਦੇ ਜਾ ਰਹੇ ਹਨ। -ਪੀਟੀਆਈ
Advertisement
Advertisement
×