DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨਐੱਮਐੱਮਐੱਸ : ਕੰਨਿਆ ਸਕੂਲ ਦੀ ਵਿਦਿਆਰਥਣ ਤੇ ਮਜ਼ਦੂਰ ਦੀ ਧੀ ਜਸਲੀਨ ਕੌਰ ਪੰਜਾਬ ’ਚੋਂ ਮੋਹਰੀ

ਪਰਸ਼ੋਤਮ ਬੱਲੀ ਬਰਨਾਲਾ, 6 ਜੁਲਾਈ ਐੱਨਐੱਮਐੱਮਐੱਸ (ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ) ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੀ ਜਸਲੀਨ ਕੌਰ ਪੁੱਤਰੀ ਰਾਜ ਸਿੰਘ ਵਾਸੀ ਬਰਨਾਲਾ ਨੇ 180 ਵਿੱਚੋਂ 155 ਅੰਕਾਂ ਨਾਲ ਪੰਜਾਬ ਵਿੱਚੋਂ ਪਹਿਲਾ ਸਥਾਨ...
  • fb
  • twitter
  • whatsapp
  • whatsapp
Advertisement

ਪਰਸ਼ੋਤਮ ਬੱਲੀ

ਬਰਨਾਲਾ, 6 ਜੁਲਾਈ

Advertisement

ਐੱਨਐੱਮਐੱਮਐੱਸ (ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ) ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੀ ਜਸਲੀਨ ਕੌਰ ਪੁੱਤਰੀ ਰਾਜ ਸਿੰਘ ਵਾਸੀ ਬਰਨਾਲਾ ਨੇ 180 ਵਿੱਚੋਂ 155 ਅੰਕਾਂ ਨਾਲ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਸਲੀਨ ਕੌਰ ਪਿੰਡ ਜੋਗੇ ਨਾਲ ਸਬੰਧਤ ਹੈ, ਜੋ ਬਰਨਾਲਾ ਆਪਣੇ ਰਿਸ਼ਤੇਦਾਰ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਹਨ। ਜਸਲੀਨ ਕੌਰ ਦੀ ਇਸ ਪ੍ਰਾਪਤੀ ’ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਮੁਬਾਰਕਬਾਦ ਦਿੱਤੀ। ਸਕੂਲ ਪ੍ਰਿੰਸੀਪਲ ਸ੍ਰੀਮਤੀ ਵਿਨਸੀ ਜਿੰਦਲ ਨੇ ਦੱਸਿਆ ਕਿ ਸਕੂਲ ਦੀਆਂ 8ਵੀਂ ਪਾਸ 14 ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਜ਼ਿਲ੍ਹਾ ਪੱਧਰੀ ਮੈਰਿਟ ਵਿਚੋਂ ਪਹਿਲੀਆਂ ਚਾਰ ਪੁਜ਼ੀਸ਼ਨਾਂ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤੀਆਂ ਹਨ। ਜਸਲੀਨ ਕੌਰ (ਸੂਬੇ ਅਤੇ ਜ਼ਿਲ੍ਹੇ ਵਿੱਚੋ ਪਹਿਲੇ ਸਥਾਨ), ਅਲੀਸ਼ਾ ਰਾਣੀ (ਜ਼ਿਲ੍ਹੇ ਵਿੱਚੋ ਦੂਸਰਾ), ਜਸਮੀਨ ਕੌਰ ( ਤੀਸਰਾ ਸਥਾਨ), ਫ਼ਲਕ ਨਾਜ਼ (ਚੌਥਾ ਸਥਾਨ), ਏਕਮਜੀਤ ਕੌਰ, ਗੀਤਾਂਜਲੀ ਵਰਮਾ, ਕਿਰਨਜੋਤ ਕੌਰ, ਮਨਜੋਤ ਕੌਰ, ਸੁਨੇਹਾ, ਖੁਸ਼ਪ੍ਰੀਤ ਕੌਰ, ਮਨਪ੍ਰੀਤ ਕੌਰ, ਹਮਦਾ ਮਲਿਕ, ਜਸਮੀਨ ਤੇ ਦੁਰਗਾਵਤੀ ਇਨ੍ਹਾਂ 14 ਵਿਦਿਅਰਥਣਾਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ। ਸਾਰੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ। ਇਸ ਮੌਕੇ ਸਟਾਫ਼ ਮੈਂਬਰ ਪ੍ਰਿਯੰਕਾ, ਨੀਨਾ ਗੁਪਤਾ, ਕਮਲਦੀਪ, ਪ੍ਰਿਯਾ, ਮਾਧਵੀ ਤ੍ਰਿਪਾਠੀ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

Advertisement
×