ਐੱਨਆਈਓਐੱਸ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 22 ਅਕਤੂਬਰ ਤੋਂ
ਸੁਖਵਿੰਦਰ ਪਾਲ ਸੋਢੀ ਚੰਡੀਗੜ੍ਹ, 12 ਜੁਲਾਈ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ (ਐੱਨਆਈਓਐਸ) ਦੀਆਂ ਦਸਵੀਂ, ਬਾਰ੍ਹਵੀਂ ਤੇ ਵੋਕੇਸ਼ਨਲ ਦੀਆਂ ਪ੍ਰੀਖਿਆਵਾਂ 22 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਇਹ ਪ੍ਰੀਖਿਆਵਾਂ 29 ਨਵੰਬਰ ਨੂੰ ਸਮਾਪਤ ਹੋਣਗੀਆਂ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਆਪਣੇ ਸਕੂਲਾਂ...
Advertisement
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਜੁਲਾਈ
Advertisement
ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ (ਐੱਨਆਈਓਐਸ) ਦੀਆਂ ਦਸਵੀਂ, ਬਾਰ੍ਹਵੀਂ ਤੇ ਵੋਕੇਸ਼ਨਲ ਦੀਆਂ ਪ੍ਰੀਖਿਆਵਾਂ 22 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਇਹ ਪ੍ਰੀਖਿਆਵਾਂ 29 ਨਵੰਬਰ ਨੂੰ ਸਮਾਪਤ ਹੋਣਗੀਆਂ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਆਪਣੇ ਸਕੂਲਾਂ ਨੂੰ 11 ਜੁਲਾਈ ਨੂੰ ਸਰਕੁਲਰ ਜਾਰੀ ਕਰਕੇ ਇਨ੍ਹਾਂ ਪ੍ਰੀਖਿਆਵਾਂ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਸੀਬੀਐੱਸਈ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਅੱਜ ਸਕੂਲਾਂ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਉਹ ਸਕੂਲਾਂ ਵਿਚ ਕਮਰਿਆਂ ਦਾ ਪ੍ਰਬੰਧ ਕਰਨ। ਉਧਰ, ਸੀਬੀਐੱਸਈ ਦੀਆਂ ਸਕਾਲਰਸ਼ਿਪ ਸਕੀਮਾਂ ਲਈ ਆਰਥਿਕ ਪੱਖੋਂ ਕਮਜ਼ੋਰ ਵਰਗ ਦੇੇ ਵਿਦਿਆਰਥੀਆਂ ਲਈ ਪੋਰਟਲ ਖੁੱਲ੍ਹ ਗਿਆ ਹੈ ਤੇ ਇਨ੍ਹਾਂ ਸਕੀਮਾਂ ਲਈ 31 ਅਕਤੂਬਰ ਤਕ ਅਪਲਾਈ ਕੀਤਾ ਜਾ ਸਕਦਾ ਹੈ।
Advertisement
×