DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਹੰਗ ਜਥੇਬੰਦੀਆਂ ਵੱਲੋਂ ਪਰਵਾਸੀਆਂ ’ਤੇ ਧਾਵਾ

ਹੁਸ਼ਿਆਰਪੁਰ ’ਚ ਪਰਵਾਸੀ ਵੱਲੋਂ ‍4 ਸਾਲਾਂ ਬੱਚੇ ਦੇ ਕਤਲ ਮਗਰੋਂ ਪਰਵਾਸੀਆਂ ਖ਼ਿਲਾਫ਼ ਰੋਹ ਵਧਦਾ ਜਾ ਰਿਹਾ ਹੈ। ਅੱਜ ਇੱਥੇ ਨਿਹੰਗ ਜਥੇਬੰਦੀਆਂ ਵੱਲੋਂ ਬਾਬਾ ਕਰਨੈਲ ਸਿੰਘ ਦਸਮੇਸ਼ ਤਰਨਾ ਦਲ ਤੇ ਗੁਰਬਾਜ਼ ਸਿੰਘ ਦਸਮੇਸ਼ ਤਰਨਾ ਦਲ ਦੀ ਅਗਵਾਈ ਹੇਠ ਇੱਥੋਂ ਦੇ ਨੂਰਮਹਿਲ...
  • fb
  • twitter
  • whatsapp
  • whatsapp
featured-img featured-img
ਫਿਲੌਰ ’ਚ ਨਿਹੰਗ ਜਥੇਬੰਦੀਆਂ ਨੂੰ ਸਮਝਾਉਂਦੇ ਹੋਏ ਪੁਲੀਸ ਅਧਿਕਾਰੀ।
Advertisement

ਹੁਸ਼ਿਆਰਪੁਰ ’ਚ ਪਰਵਾਸੀ ਵੱਲੋਂ ‍4 ਸਾਲਾਂ ਬੱਚੇ ਦੇ ਕਤਲ ਮਗਰੋਂ ਪਰਵਾਸੀਆਂ ਖ਼ਿਲਾਫ਼ ਰੋਹ ਵਧਦਾ ਜਾ ਰਿਹਾ ਹੈ। ਅੱਜ ਇੱਥੇ ਨਿਹੰਗ ਜਥੇਬੰਦੀਆਂ ਵੱਲੋਂ ਬਾਬਾ ਕਰਨੈਲ ਸਿੰਘ ਦਸਮੇਸ਼ ਤਰਨਾ ਦਲ ਤੇ ਗੁਰਬਾਜ਼ ਸਿੰਘ ਦਸਮੇਸ਼ ਤਰਨਾ ਦਲ ਦੀ ਅਗਵਾਈ ਹੇਠ ਇੱਥੋਂ ਦੇ ਨੂਰਮਹਿਲ ਰੋਡ ’ਤੇ ਕੰਮ ’ਚ ਲੱਗੇ ਅੰਤਰਰਾਜੀ ਮਜ਼ਦੂਰਾਂ ’ਤੇ ਧਾਵਾ ਬੋਲ ਦਿੱਤਾ। ਨਿਹੰਗ ਸਿੰਘਾਂ ਦਾ ਇਹ ਰੂਪ ਦੇਖ ਕੇ ਮਜ਼ਦੂਰ ਰੇਹੜੀਆਂ ਛੱਡ ਕੇ ਭੱਜਣ ਲੱਗੇ। ਨੂਰਮਹਿਲ ਰੋਡ ’ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੀ ਸੂਚਨਾ ਮਿਲਦਿਆਂ ਸਾਰ ਥਾਣਾ ਮੁਖੀ ਫਿਲੌਰ ਭੂਸ਼ਣ ਕੁਮਾਰ, ਅੱਪਰਾ ਚੌਕੀ ਇੰਚਾਰਜ ਸੁਖਦੇਵ ਸਿੰਘ ਲਸਾੜਾ ਤੇ ਚੌਕੀ ਇੰਚਾਰਜ ਹਰਜੀਤ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨਿਹੰਗ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਅਜਿਹਾ ਕੰਮ ਨਾ ਕੀਤਾ ਜਾਵੇ। ਜੇ ਕਿਸੇ ਨੇ ਅੰਤਰਰਾਜੀ ਮਜ਼ਦੂਰਾਂ ਖ਼ਿਲਾਫ਼ ਕਾਰਵਾਈ ਕਰਾਉਣੀ ਹੈ ਤਾਂ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਇੱਥੇ ਰਹਿੰਦੇ ਦੂਜੇ ਰਾਜਾਂ ਦੇ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ।

ਅਬਰਾਵਾਂ ਵਿੱਚ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਮਤਾ ਪਾਇਆ

ਬਨੂੜ (ਪੱਤਰ ਪ੍ਰੇਰਕ): ਗ੍ਰਾਮ ਪੰਚਾਇਤ ਅਬਰਾਵਾਂ ਵੱਲੋਂ ਸਰਪੰਚ ਗੁਰਚਰਨ ਸਿੰਘ ਦੀ ਅਗਵਾਈ ਹੇਠ ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ, ਜਿਸ ਵਿੱਚ ਪਰਵਾਸੀ ਮਜ਼ਦੂਰਾਂ ਨੂੰ 15 ਦਿਨਾਂ ਦੇ ਅੰਦਰ ਪਿੰਡ ਛੱਡਣ ਸਮੇਤ ਕਈ ਮਤੇ ਪਾਸ ਕੀਤੇ ਗਏ। ਮਤੇ ਅਨੁਸਾਰ ਪਿੰਡ ਵਿੱਚ ਕਿਸੇ ਪਰਵਾਸੀ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਨਾ ਹੀ ਉਸ ਨੂੰ ਮਕਾਨ ਕਿਰਾਏ ’ਤੇ ਦਿੱਤਾ ਜਾਵੇਗਾ। ਜੇਕਰ ਕੋਈ ਵਿਅਕਤੀ ਪਰਵਾਸੀ ਨੂੰ ਰੱਖਣਾ ਚਾਹੁੰਦਾ ਹੈ ਤਾਂ ਉਹ ਪਿੰਡ ਤੋਂ ਬਾਹਰ ਆਪਣੇ ਖੇਤ ਵਿੱਚ ਰੱਖ ਸਕਦਾ ਹੈ ਅਤੇ ਉਸ ਦਾ ਆਧਾਰ ਕਾਰਡ ਸਰਪੰਚ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਦੀ ਜ਼ਿੰਮੇਵਾਰੀ ਪਰਵਾਸੀ ਨੂੰ ਰੱਖਣ ਵਾਲੇ ਮਾਲਕ ਦੀ ਹੋਵੇਗੀ। ਮਤੇ ਵਿੱਚ ਪਰਵਾਸੀਆਂ ਨੂੰ 15 ਦਿਨਾਂ ਦੇ ਅੰਦਰ ਪਿੰਡ ਛੱਡ ਕੇ ਬਾਹਰ ਤਬਦੀਲ ਹੋਣਾ ਪਵੇਗਾ। ਪਿੰਡ ਦਾ ਕੋਈ ਵੀ ਵਿਅਕਤੀ ਪਰਵਾਸੀ ਦਾ ਆਧਾਰ ਕਾਰਡ ਤਸਦੀਕ ਨਹੀਂ ਕਰੇਗਾ।

Advertisement

Advertisement
×