ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ ’ਤੇ ਉਨ੍ਹਾਂ ਦੇ ਭਤੀਜੇ ਨੇ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਉਸ ਸਮੇਂ ਚਲਾਈਆਂ ਗਈਆਂ ਜਦੋਂ ਬੈਂਸ ਆਪਣੀ ਡਿਫੈਂਡਰ ਕਾਰ ਵਿੱਚ ਆਲਮਗੀਰ ਨੇੜੇ ਆਪਣੇ ਫਾਰਮ ਹਾਊਸ ਤੋਂ ਬਾਹਰ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਭਰਾ ਪਰਮਜੀਤ ਸਿੰਘ ਬੈਂਸ ਦਾ ਕਾਫ਼ੀ ਸਮੇਂ ਤੋਂ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ। ਦੋਵੇਂ ਆਲਮਗੀਰ ਕਲੋਨੀ ਸਥਿਤ ਫਾਰਮ ਹਾਊਸ ਵਿੱਚ ਰਹਿੰਦੇ ਹਨ। ਸੂਤਰਾਂ ਅਨੁਸਾਰ ਜਦੋਂ ਬੈਂਸ ਬੀਤੀ ਰਾਤ ਆਪਣੇ ਘਰ ਪਹੁੰਚੇ ਤਾਂ ਭਰਾ ਪੰਮਾ ਨਾਲ ਉਨ੍ਹਾਂ ਦਾ ਝਗੜਾ ਹੋਇਆ। ਵਾਰਦਾਤ ਵੇਲੇ ਬੈਂਸ ਨਾਲ ਕੋਈ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ। B Bਥਾਣਾ ਡੇਹਲੋਂ ਦੇ ਐੱਸਐੱਚਓ ਸੁਖਜਿੰਦਰ ਨੇ ਕਿਹਾ ਕਿ ਹਾਲੇ ਤੱਕ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ। ਸ਼ਿਕਾਇਤ ਦਰਜ ਹੋਣ ਮਗਰੋਂ ਹੀ ਕਾਨੂੰਨੀ ਕਾਰਵਾਈ ਹੋਵੇਗੀ। ਫਿਲਹਾਲ ਦੋਵਾਂ ਭਰਾਵਾਂ ਦੇ ਘਰਾਂ ਦੇ ਬਾਹਰ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।