ਹੋਸਟਲ ’ਚ ਵਿਦਿਆਰਥਣ ਦੀ ਭੇਤ-ਭਰੀ ਮੌਤ
ਜਗਜੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਦੇ ਯਾਦਵਿੰਦਰਾ ਇੰਜਨੀਅਰਿੰਗ ਕਾਲਜ ’ਚ ਰਾਤੀ ਬੀ ਐੱਸ ਸੀ ਨਾਨ ਮੈਡੀਕਲ ਦੇ ਅਖ਼ੀਰਲੇ ਸਾਲ ਦੀ ਵਿਦਿਆਰਥਣ ਦੀ ਹੋਸਟਲ ’ਚ ਭੇਤ-ਭਰੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ...
Advertisement
ਜਗਜੀਤ ਸਿੰਘ ਸਿੱਧੂ
ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਦੇ ਯਾਦਵਿੰਦਰਾ ਇੰਜਨੀਅਰਿੰਗ ਕਾਲਜ ’ਚ ਰਾਤੀ ਬੀ ਐੱਸ ਸੀ ਨਾਨ ਮੈਡੀਕਲ ਦੇ ਅਖ਼ੀਰਲੇ ਸਾਲ ਦੀ ਵਿਦਿਆਰਥਣ ਦੀ ਹੋਸਟਲ ’ਚ ਭੇਤ-ਭਰੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥਣ ਅਮਨਦੀਪ ਕੌਰ (22) ਕੈਂਪਸ ਦੇ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਹੋਸਟਲ ਵਿੱਚ ਰਹਿ ਰਹੀ ਸੀ। ਬੀਤੀ ਰਾਤ ਉਹ ਆਪਣੇ ਕਮਰੇ ਵਿੱਚ ਬੇਹੋਸ਼ ਮਿਲੀ। ਉਸ ਨੂੰ ਹੋਸਟਲ ਪ੍ਰਬੰਧਕਾਂ ਨੇ ਸਿਵਲ ਹਸਪਤਾਲ ਲਿਆਂਦਾ ਪਰ ਲੜਕੀ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਬਠਿੰਡਾ ਦੇ ਏਮਸ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਕੈਂਪਸ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਉਹ ਪੜ੍ਹਾਈ ਵਿੱਚ ਚੰਗੀ ਸੀ ਤੇ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ।
Advertisement
Advertisement
Advertisement
×