DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲ ਸੈਨਾ ਵਿੱਚ ਭਰਤੀ ਨੌਜਵਾਨ ਦੀ ਭੇਤ-ਭਰੀ ਮੌਤ

ਜਤਿੰਦਰ ਸਿੰਘ ਬਾਵਾ ਸ੍ਰੀ ਗੋਇੰਦਵਾਲ ਸਾਹਿਬ, 2 ਜੁਲਾਈ ਜਲ ਸੈਨਾ ਵਿੱਚ ਭਰਤੀ ਪਿੰਡ ਬਿਹਾਰੀਪੁਰ ਦੇ ਨੌਜਵਾਨ ਦੀ ਨਹਿਰ ਕੰਢੇ ਤੋਂ ਭੇਤਭਰੀ ਹਾਲਤ ’ਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਜੈਦੀਪ ਸਿੰਘ (24) ਪੁੱਤਰ ਬਲਜਿੰਦਰ ਸਿੰਘ ਵਾਸੀ ਬਿਹਾਰੀਪੁਰ ਥਾਣਾ ਵੈਰੋਵਾਲ ਵਜੋਂ...
  • fb
  • twitter
  • whatsapp
  • whatsapp
Advertisement

ਜਤਿੰਦਰ ਸਿੰਘ ਬਾਵਾ

ਸ੍ਰੀ ਗੋਇੰਦਵਾਲ ਸਾਹਿਬ, 2 ਜੁਲਾਈ

Advertisement

ਜਲ ਸੈਨਾ ਵਿੱਚ ਭਰਤੀ ਪਿੰਡ ਬਿਹਾਰੀਪੁਰ ਦੇ ਨੌਜਵਾਨ ਦੀ ਨਹਿਰ ਕੰਢੇ ਤੋਂ ਭੇਤਭਰੀ ਹਾਲਤ ’ਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਜੈਦੀਪ ਸਿੰਘ (24) ਪੁੱਤਰ ਬਲਜਿੰਦਰ ਸਿੰਘ ਵਾਸੀ ਬਿਹਾਰੀਪੁਰ ਥਾਣਾ ਵੈਰੋਵਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਅਜੈਦੀਪ ਸਿੰਘ ਹਾਲ ਹੀ ਵਿੱਚ ਜਲ ਸੈਨਾ ’ਚ ਭਰਤੀ ਹੋਇਆ ਸੀ। ਉਸ ਨੇ ਇੰਟਰਵਿਊ ਤੋਂ ਬਾਅਦ ਲੰਘੇ ਸੋਮਵਾਰ ਨੂੰ ਡਿਊਟੀ ’ਤੇ ਪਹਿਲੀ ਹਾਜ਼ਰੀ ਲਈ ਦਿੱਲੀ ਜਾਣਾ ਸੀ। ਮ੍ਰਿਤਕ ਦੇ ਦਾਦਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਅਜੈਦੀਪ ਨੌਕਰੀ ’ਤੇ ਜਾਣ ਤੋਂ ਪਹਿਲਾ 28 ਜੂਨ ਨੂੰ ਪਿੰਡ ਤੋਂ ਜ਼ਰੂਰੀ ਸਾਮਾਨ ਖਰੀਦਣ ਲਈ ਖਡੂਰ ਸਾਹਿਬ ਗਿਆ ਸੀ। ਇਸ ਤੋਂ ਬਾਅਦ ਅਜੈਦੀਪ ਘਰ ਨਹੀਂ ਪਰਤਿਆ। ਉਸ ਦੀ ਬਹੁਤ ਭਾਲ ਕੀਤੀ ਪਰ ਅੱਜ ਪੰਜਵੇਂ ਦਿਨ ਅਜੈਦੀਪ ਸਿੰਘ ਦੀ ਲਾਸ਼ ਖਡੂਰ ਸਾਹਿਬ-ਗੋਇੰਦਵਾਲ ਰੋਡ ’ਤੇ ਫਾਟਕ ਨਜ਼ਦੀਕ ਨਹਿਰ ਕੰਢਿਓਂ ਮਿਲੀ। ਮ੍ਰਿਤਕ ਦੇ ਪਰਿਵਾਰ ਨੇ ਸ਼ੱਕ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਲੜਕੇ ਦਾ ਕਿਸੇ ਵੱਲੋਂ ਕਤਲ ਕੀਤਾ ਗਿਆ ਹੈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਅਜੈਦੀਪ ਸਿੰਘ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਕੋਲੋਂ ਜਾਂਚ ਦੀ ਮੰਗ ਕੀਤੀ ਹੈ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਐੱਸਐੱਚਓ ਬਲਰਾਜ ਸਿੰਘ ਨੇ ਆਖਿਆ ਕਿ ਮਸਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Advertisement
×