ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ’ਚ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ
ਗਗਨ ਅਰੋੜਾ ਲੁਧਿਆਣਾ, 7 ਜੁਲਾਈ ਇਥੋਂ ਦੇ ਥਾਣਾ ਸਲੇਮ ਟਾਬਰੀ ਇਲਾਕੇ ਵਿਚਲੇ ਲਕਸ਼ਮੀ ਨਗਰ 'ਚ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਿਆ ਜਦੋਂ ਦੋਧੀ ਘਰ ਆਇਆ। ਉਸ ਲਈ ਜਦੋਂ...
Advertisement
ਗਗਨ ਅਰੋੜਾ
Advertisement
ਲੁਧਿਆਣਾ, 7 ਜੁਲਾਈ
ਇਥੋਂ ਦੇ ਥਾਣਾ ਸਲੇਮ ਟਾਬਰੀ ਇਲਾਕੇ ਵਿਚਲੇ ਲਕਸ਼ਮੀ ਨਗਰ 'ਚ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਿਆ ਜਦੋਂ ਦੋਧੀ ਘਰ ਆਇਆ। ਉਸ ਲਈ ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਸ ਨੇ ਇਸ ਦੀ ਸੂਚਨਾ ਗੁਆਂਢੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਦਿੱਤੀ ਗਈ।ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਚਮਲ ਲਾਲ (70), ਉਸ ਦੀ ਪਤਨੀ ਸੁਰਿੰਦਰ ਕੌਰ (65) ਅਤੇ ਮਾਂ ਬੀਬੀ ਜੀਤੋ (95) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੋੜੇ ਦੇ ਚਾਰ ਪੁੱਤਰ ਹਨ, ਜੋ ਵਿਦੇਸ਼ ਵਿੱਚ ਹਨ।
Advertisement
×