ਫਰਾਂਸ ਵਿੱਚ ਪਿਹੋਵਾ ਵਾਸੀ ਦਾ ਕਤਲ
ਫਰਾਂਸ ਵਿੱਚ ਪਿੰਡ ਸਤੋੜਾ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਹੈਰੀ (40) ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ। ਕਤਲ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਉਸ ਦੀ ਲਾਸ਼ ਫ਼ਰਸ਼ ’ਤੇ ਖੂਨ ਨਾਲ...
ਫਰਾਂਸ ਵਿੱਚ ਪਿੰਡ ਸਤੋੜਾ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਹੈਰੀ (40) ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ। ਕਤਲ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਉਸ ਦੀ ਲਾਸ਼ ਫ਼ਰਸ਼ ’ਤੇ ਖੂਨ ਨਾਲ ਲੱਥਪੱਥ ਪਈ ਹੈ। ਹਰਪਾਲ 15 ਸਾਲ ਪਹਿਲਾਂ ਕੰਮ ਦੀ ਭਾਲ ਵਿੱਚ ਫਰਾਂਸ ਗਿਆ ਸੀ ਅਤੇ ਉੱਥੇ ਹੋਟਲ ’ਚ ਕੰਮ ਕਰਦਾ ਸੀ। ਹਰਪਾਲ ਦੇ ਪਿਤਾ ਬਲਬੀਰ ਸਿੰਘ ਕਿਸਾਨ ਹਨ। ਹਰਪਾਲ ਦੀ ਪਤਨੀ ਅਤੇ ਦੋ ਬੱਚੇ ਉਸ ਦੇ ਨਾਲ ਰਹਿੰਦੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਲਾਸ਼ ਆਉਣ ਵਿੱਚ ਲਗਪਗ ਇੱਕ ਮਹੀਨਾ ਲੱਗ ਸਕਦਾ ਹੈ। ਵੀਡੀਓ ਵਿੱਚ ਹਰਪਾਲ ਖੂਨ ਨਾਲ ਲੱਥਪੱਥ ਫ਼ਰਸ਼ ’ਤੇ ਪਿਆ ਹੈ ਅਤੇ ਉਸ ਦੇ ਆਲੇ-ਦੁਆਲੇ ਕੁਝ ਲੋਕ ਖੜ੍ਹੇ ਹਨ, ਹਾਲਾਂਕਿ ਉਨ੍ਹਾਂ ਦੇ ਚਿਹਰੇ ਦਿਖਾਈ ਨਹੀਂ ਦੇ ਰਹੇ। ਉਹ ਹਿੰਦੀ ਵਿੱਚ ਬੋਲ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਭਾਰਤੀ ਹੋ ਸਕਦੇ ਹਨ। ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਘਟਨਾ ਤੋਂ ਬਾਅਦ ਬੋਲਣ ਤੋਂ ਅਸਮਰੱਥ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ 20 ਸਤੰਬਰ ਨੂੰ ਹੈਰੀ ਦੇ ਦੋਸਤ ਨੇ ਫਰਾਂਸ ਤੋਂ ਇਹ 27 ਸੈਕਿੰਡ ਦੀ ਵੀਡੀਓ ਭੇਜੀ ਸੀ।
ਉਨ੍ਹਾਂ ਨੂੰ ਹੋਰ ਕੁਝ ਨਹੀਂ ਪਤਾ। ਜਾਣਕਾਰੀ ਅਨੁਸਾਰ ਹਰਪਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੇ ਇੱਕ ਬਿਹਤਰ ਭਵਿੱਖ ਲਈ ਫਰਾਂਸ ਜਾਣ ਦੀ ਇੱਛਾ ਪ੍ਰਗਟਾਈ ਸੀ। ਉਹ ਪਰਿਵਾਰ ਲਈ ਆਮਦਨ ਦਾ ਇੱਕੋ ਇੱਕ ਸਰੋਤ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਫਰਾਂਸੀਸੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਾਸ਼ ਨੂੰ ਜਲਦੀ ਤੋਂ ਜਲਦੀ ਘਰ ਲਿਆਉਣ ’ਚ ਸਹਾਇਤਾ ਕੀਤੀ ਜਾਵੇ।