ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੁੰਬਈ: ਟਿਊਸ਼ਨ ਜਾਣ ਨੂੰ ਲੈ ਕੇ ਹੋਈ ਬਹਿਸ ਮਗਰੋਂ ਅਦਾਕਾਰਾ ਦੇ ਪੁੱਤਰ ਵੱਲੋਂ ਖ਼ੁਦਕੁਸ਼ੀ

ਜਾਂਚ ਤਹਿਤ ਮ੍ਰਿਤਕ ਦੇ ਸਕੂਲ ਅਤੇ ਟਿਊਸ਼ਨ ਸੈਂਟਰ ਦਾ ਦੌਰਾ ਕਰ ਸਕਦੀ ਹੈ ਪੁਲੀਸ
Advertisement

ਮੁੰਬਈ, 3 ਜੁਲਾਈ

ਮੁੰਬਈ ਦੇ ਉੱਤਰੀ ਹਿੱਸੇ ਕਾਂਦੀਵਾਲੀ ਵਿੱਚ ਇੱਕ ਅਦਾਕਾਰਾ ਦੇ 14 ਸਾਲਾ ਪੁੱਤਰ ਨੇ ਟਿਊਸ਼ਨ ਜਾਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਕਥਿਤ ਤੌਰ ’ਤੇ ਇੱਕ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਅੱਜ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਸੂਤਰਾਂ ਅਨੁਸਾਰ ਜਾਂਚ ਤਹਿਤ ਪੁਲੀਸ ਮ੍ਰਿਤਕ ਦੇ ਸਕੂਲ ਅਤੇ ਟਿਊਸ਼ਨ ਸੈਂਟਰ ਦਾ ਦੌਰਾ ਕਰ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ 6 ਵਜੇ ਇੱਕ ਰਿਹਾਇਸ਼ੀ ਕੰਪਲੈਕਸ ਵਿੱਚ ਵਾਪਰੀ, ਜਿੱਥੇ ਗੁਜਰਾਤੀ ਅਤੇ ਹਿੰਦੀ ਦੇ ਪ੍ਰਸਿੱਧ ਟੈਲੀਵਿਜ਼ਨ ਲੜੀਵਾਰਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ 51ਵੀਂ ਮੰਜ਼ਿਲ ’ਤੇ ਰਹਿੰਦੀ ਹੈ। ਅਧਿਕਾਰੀ ਨੇ ਦੱਸਿਆ, ‘‘ਬੁੱਧਵਾਰ ਨੂੰ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ ਉਸ ਦੀ ਮਾਂ (ਅਦਾਕਾਰਾ) ਨੇ ਟਿਊਸ਼ਨ ਜਾਣ ਲਈ ਕਿਹਾ ਪਰ ਉਹ ਜਾਣਾ ਨਹੀਂ ਚਾਹੁੰਦਾ ਸੀ, ਜਿਸ ਕਾਰਨ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਲੜਕਾ ਸ਼ਾਮ 6 ਵਜੇ ਘਰੋਂ ਨਿਕਲਿਆ, ਕੁਝ ਮੰਜ਼ਿਲਾਂ ਹੇਠਾਂ ਉਤਰਿਆ ਅਤੇ ਫਿਰ ਉੱਥੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਮਾਂ ਨੂੰ ਇੱਕ ਸਥਾਨਕ ਵਸਨੀਕ ਨੇ ਘਟਨਾ ਬਾਰੇ ਜਾਣੂ ਕਰਵਾਇਆ। -ਪੀਟੀਆਈ

Advertisement

Advertisement