ਮੋਟਰਸਾਈਕਲਾਂ ਦੀ ਟੱਕਰ, ਦੋ ਹਲਾਕ
ਨੇੜਲੇ ਪਿੰਡ ਖਿਆਲਾ ਕਲਾਂ ਵਿੱਚ ਬੱਸ ਨੂੰ ਓਵਰਟੇਕ ਕਰਦਿਆਂ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਅ ਗਏ। ਇਸ ਕਾਰਨ ਕੁਲਦੀਪ ਸਿੰਘ (26) ਵਾਸੀ ਪਿੰਡ ਭੁਪਾਲ ਅਤੇ ਬਿੱਕਰ ਸਿੰਘ ਸਾਬਕਾ ਸਰਪੰਚ (75) ਵਾਸੀ ਖਿਆਲਾ ਕਲਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ...
Advertisement
ਨੇੜਲੇ ਪਿੰਡ ਖਿਆਲਾ ਕਲਾਂ ਵਿੱਚ ਬੱਸ ਨੂੰ ਓਵਰਟੇਕ ਕਰਦਿਆਂ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਅ ਗਏ। ਇਸ ਕਾਰਨ ਕੁਲਦੀਪ ਸਿੰਘ (26) ਵਾਸੀ ਪਿੰਡ ਭੁਪਾਲ ਅਤੇ ਬਿੱਕਰ ਸਿੰਘ ਸਾਬਕਾ ਸਰਪੰਚ (75) ਵਾਸੀ ਖਿਆਲਾ ਕਲਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਵਜੋਤ ਸਿੰਘ ਭੁਪਾਲ ਅਤੇ ਰਾਮਪਾਲ ਸਿੰਘ ਖਿਆਲਾ ਕਲਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਮਾਨਸਾ ਤੋਂ ਆਪਣੇ ਪਿੰਡ ਭੁਪਾਲ ਜਾ ਰਿਹਾ ਸੀ। ਪਿੰਡ ਖਿਆਲਾ ਕਲਾਂ ਨੇੜੇ ਬੱਸ ਨੂੰ ਓਵਰਟੇਕ ਕਰਦਿਆਂ ਉਸ ਦੇ ਮੋਟਰਸਾਈਕਲ ਦੀ ਟੱਕਰ ਸਾਬਕਾ ਸਰਪੰਚ ਬਿੱਕਰ ਸਿੰਘ ਦੇ ਮੋਟਰਸਾਈਕਲ ਨਾਲ ਹੋ ਗਈ। ਪੁਲੀਸ ਚੌਕੀ ਠੂਠਿਆਂਵਾਲੀ ਦੇ ਇੰਚਾਰਜ ਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ।
Advertisement
Advertisement
×