ਦਸੂਹਾ ਨੇੜੇ ਹਾਦਸੇ ’ਚ ਮਾਂ-ਪੁੱਤਰ ਦੀ ਮੌਤ
ਪਿੰਡ ਉੱਚੀ ਬੱਸੀ ਨੇੜੇ ਹਾਦਸੇ ’ਚ ਕਾਰ ਸਵਾਰ ਮਾਂ-ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਪਿਓ-ਧੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੀਰਾ ਮਿਨਹਾਸ (34) ਪਤਨੀ ਸ਼ਕਤੀ ਸਿੰਘ ਅਤੇ ਹਰਿਆਸ (7) ਪੁੱਤਰ ਸ਼ਕਤੀ ਸਿੰਘ ਵਾਸੀ ਸਾਂਬਾ (ਜੰਮੂ)...
Advertisement
ਪਿੰਡ ਉੱਚੀ ਬੱਸੀ ਨੇੜੇ ਹਾਦਸੇ ’ਚ ਕਾਰ ਸਵਾਰ ਮਾਂ-ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਪਿਓ-ਧੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੀਰਾ ਮਿਨਹਾਸ (34) ਪਤਨੀ ਸ਼ਕਤੀ ਸਿੰਘ ਅਤੇ ਹਰਿਆਸ (7) ਪੁੱਤਰ ਸ਼ਕਤੀ ਸਿੰਘ ਵਾਸੀ ਸਾਂਬਾ (ਜੰਮੂ) ਵਜੋਂ ਹੋਈ ਹੈ। ਗੰਭੀਰ ਜ਼ਖ਼ਮੀ ਸ਼ਕਤੀ ਸਿੰਘ (36) ਤੇ ਉਸ ਦੀ ਧੀ ਤਮੰਨਾ ਨੂੰ ਦਸੂਹਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸ਼ਕਤੀ ਸਿੰਘ ਆਪਣੀ ਸਵਿਫਟ ਕਾਰ ’ਚ ਪਤਨੀ ਅਤੇ ਦੋ ਬੱਚਿਆਂ ਸਣੇ ਜੰਮੂ ਤੋਂ ਦਿੱਲੀ ਜਾ ਰਿਹਾ ਸੀ। ਉੱਚੀ ਬੱਸੀ ਦੀ ਫੌ਼ਜੀ ਛਾਉਣੀ ਨੇੜੇ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਚਾਲਕ ਆ ਗਿਆ, ਜਿਸ ਨੂੰ ਬਚਾਉਂਦੇ ਸਮੇਂ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਦਰੱਖਤ ਨਾਲ ਟਕਰਾਅ ਗਈ। ਇਸ ਦੌਰਾਨ ਚਾਲਕ ਦੀ ਪਤਨੀ ਤੇ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
Advertisement
Advertisement
×