ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਲਕਾਅ ਰੋਕੂ ਟੀਕੇ ਨਾ ਲਵਾਉਣ ਕਾਰਨ ਮਾਂ-ਧੀ ਦੀ ਮੌਤ

ਵੱਢਣ ਮਗਰੋਂ ਦਸ ਦਿਨ ਬਾਅਦ ਮਰ ਗਿਆ ਸੀ ਕੁੱਤਾ; ਚੀਕਣ ’ਤੇ ਮਾਂ-ਧੀ ਨੂੰ ਕਰਵਾਇਆ ਗਿਆ ਸੀ ਹਸਪਤਾਲ ਦਾਖ਼ਲ
Advertisement

ਐੱਨਪੀ ਧਵਨ

ਪਠਾਨਕੋਟ, 24 ਜੂਨ

Advertisement

ਕੁੱਤੇ ਦੇ ਵੱਢਣ ਮਗਰੋਂ 6 ਮਹੀਨੇ ਤੱਕ ਟੀਕਾਕਰਨ ਨਾ ਕਰਵਾਉਣਾ ਮਾਂ ਅਤੇ ਧੀ ਲਈ ਘਾਤਕ ਸਿੱਧ ਹੋ ਗਿਆ ਅਤੇ ਦੋਹਾਂ ਦੀ ਰੇਬੀਜ਼ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਾਂ ਪੂਜਾ (40) ਅਤੇ ਧੀ ਸਲੋਨੀ (17) ਵਜੋਂ ਹੋਈ। ਇਹ ਮਾਮਲਾ ਪਠਾਨਕੋਟ ਦੇ ਪਿੰਡ ਮੈਰਾ ਦਾ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਮਾਂ ਅਤੇ ਧੀ ਸਿਵਲ ਹਸਪਤਾਲ ਪਠਾਨਕੋਟ ਦੀ ਐਮਰਜੈਂਸੀ ਵਿੱਚ ਆਈਆਂ ਸਨ। ਮਰੀਜ਼ਾਂ ਦੇ ਪਰਿਵਾਰ ਨੇ ਹਸਪਤਾਲ ਦੀ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਨੂੰ ਦੱਸਿਆ ਕਿ ਲਗਪਗ ਛੇ ਮਹੀਨੇ ਪਹਿਲਾਂ ਉਨ੍ਹਾਂ ਦੇ ਪਾਲਤੂ ਕੁੱਤੇ ਨੇ ਮਾਂ-ਧੀ ਨੂੰ ਵੱਢ ਲਿਆ ਸੀ। ਇਸ ਤੋਂ ਬਾਅਦ, ਕੁੱਤੇ ਦੀ 10 ਦਿਨਾਂ ਵਿੱਚ ਮੌਤ ਹੋ ਗਈ। ਅਜਿਹੀ ਸਥਿਤੀ ਵਿੱਚ, ਹੁਣ ਇਹ ਲੱਛਣ ਦੋਵਾਂ ਵਿੱਚ ਦਿਖਾਈ ਦੇ ਰਹੇ ਹਨ, ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਰੇਬੀਜ਼ ਹੈ। ਮਾਂ ਅਤੇ ਧੀ ਨੇ ਟੀਕਾਕਰਨ ਨਹੀਂ ਕਰਵਾਇਆ ਸੀ। ਪੀੜਤਾਂ ਦੇ ਮੂੰਹ ਵਿੱਚੋਂ ਪਾਣੀ ਆ ਰਿਹਾ ਸੀ, ਉਨ੍ਹਾਂ ਨੂੰ ਚੱਕਰ ਆ ਰਹੇ ਸਨ। ਉਹ ਉੱਚੀ-ਉੱਚੀ ਚੀਕ ਰਹੀਆਂ ਸਨ ਅਤੇ ਮਾਂ ਤੇ ਧੀ ਦੀ ਹਾਲਤ ਗੰਭੀਰ ਲੱਗ ਰਹੀ ਸੀ। ਜਦੋਂ ਡਾਕਟਰ ਨੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਰੇਬੀਜ਼ ਹੈ, ਜਿਸ ਤੋਂ ਬਾਅਦ ਮਰੀਜ਼ਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕੀਤਾ ਗਿਆ। ਮਾਂ ਅਤੇ ਧੀ ਦੋਵਾਂ ਦੀ ਅੱਜ ਮੌਤ ਹੋ ਗਈ। ਪੀੜਤ ਪਰਿਵਾਰ ਨੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਦੌਰਾਨ ਐੱਸਐੱਮਓ ਡਾ. ਸੁਨੀਲ ਚੰਦ ਨੇ ਕਿਹਾ ਕਿ ਜਦੋਂ ਵੀ ਕੋਈ ਕੁੱਤਾ ਕਿਸੇ ਨੂੰ ਵੱਢਦਾ ਹੈ ਤਾਂ ਮਰੀਜ਼ ਨੂੰ ਐਂਟੀ-ਰੇਬੀਜ਼ ਟੀਕਾ ਲਗਵਾਉਣਾ ਚਾਹੀਦਾ ਹੈ।

ਸਲੋਨੀ
Advertisement