ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਝਾੜੀਆਂ ’ਚੋਂ ਮਿਲਿਆ ਮੋਰਟਾਰ ਨਕਾਰਾ ਕੀਤਾ

ਐੱਨਪੀ ਧਵਨ ਪਠਾਨਕੋਟ, 11 ਜੂਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੁਕਣ ਦੇ ਬਾਵਜੂਦ ਪਠਾਨਕੋਟ ਜ਼ਿਲ੍ਹੇ ਅੰਦਰ ਬੰਬ ਮਿਲ ਰਹੇ ਹਨ। ਅੱਜ ਪਿੰਡ ਮਲਿਕਪੁਰ ਵਿੱਚ ਝਾੜੀਆਂ ’ਚੋਂ ਮੋਰਟਾਰ ਮਿਲਿਆ। ਪਿੰਡ ਦੇ ਰਾਘਵ ਮਲਿਕਪੁਰੀਆ ਨੇ ਦੱਸਿਆ ਕਿ ਜਿਉਂ ਹੀ ਉਸ ਨੇ ਬੰਬ...
ਮੋਰਟਾਰ ਨੂੰ ਨਸ਼ਟ ਕਰਨ ਵੇਲੇ ਨਿਕਲ ਰਿਹਾ ਧੂੰਆ।
Advertisement

ਐੱਨਪੀ ਧਵਨ

ਪਠਾਨਕੋਟ, 11 ਜੂਨ

Advertisement

ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੁਕਣ ਦੇ ਬਾਵਜੂਦ ਪਠਾਨਕੋਟ ਜ਼ਿਲ੍ਹੇ ਅੰਦਰ ਬੰਬ ਮਿਲ ਰਹੇ ਹਨ। ਅੱਜ ਪਿੰਡ ਮਲਿਕਪੁਰ ਵਿੱਚ ਝਾੜੀਆਂ ’ਚੋਂ ਮੋਰਟਾਰ ਮਿਲਿਆ। ਪਿੰਡ ਦੇ ਰਾਘਵ ਮਲਿਕਪੁਰੀਆ ਨੇ ਦੱਸਿਆ ਕਿ ਜਿਉਂ ਹੀ ਉਸ ਨੇ ਬੰਬ ਦੇਖਿਆ। ਉਸ ਨੇ ਸਭ ਤੋਂ ਪਹਿਲਾਂ ਨਜ਼ਦੀਕੀ ਸਦਰ ਥਾਣੇ ਦੀ ਪੁਲੀਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ ਅਤੇ ਤੁਰੰਤ ਬੰਬ ਦੇ ਆਲੇ ਦੁਆਲੇ ਦੇ ਖੇਤਰ ਨੂੰ ਘੇਰ ਲਿਆ। ਪੁਲੀਸ ਨੇ ਇਸ ਬਾਰੇ ਫ਼ੌਜ ਦੇ ਬੰਬ ਨਕਾਰਾ ਦਸਤੇ ਨੂੰ ਸੂਚਿਤ ਕੀਤਾ। ਫ਼ੌਜ ਦੇ ਜਵਾਨ ਮੌਕੇ ’ਤੇ ਪੁੱਜੇ ਅਤੇ ਅੱਜ ਸਵੇਰੇ ਨੇੜਲੇ ਖੇਤ ਵਿੱਚ ਮੋਰਟਾਰ ਨੂੰ ਨਕਾਰਾ ਕਰ ਦਿੱਤਾ। ਬੰਬ ਦਾ ਧਮਾਕਾ ਇੰਨਾ ਸੀ ਕਿ ਇਸ ਦੀ ਆਵਾਜ਼ ਲਗਪਗ ਦੋ ਕਿਲੋਮੀਟਰ ਤੱਕ ਸੁਣਾਈ ਦਿੱਤੀ। ਹਾਲਾਂਕਿ ਪੁਲੀਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੰਬ ਕਿੱਥੋਂ ਆਇਆ ਕਿਉਂਕਿ ਭਾਰਤ-ਪਾਕਿ ਵਿਚਾਲੇ ਟਕਰਾਅ ਰੁਕੇ ਨੂੰ ਕਈ ਦਿਨ ਹੋ ਗਏ ਹਨ।

Advertisement