ਖਡੂਰ ਸਾਹਿਬ ਵਿਧਾਨ ਸਭਾ ਹਲਕਾ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕਰੀਬ 12 ਸਾਲ ਪੁਰਾਣੇ ਔਰਤ ਨਾਲ ਛੇੜਛਾੜ ਤੇ ਕੁੱਟਮਾਰ ਦੇ ਮਾਮਲੇ ਵਿੱਚ ਤਰਨ ਤਾਰਨ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਚਾਰ ਸਾਲ ਦੀ ਸਜ਼ਾ ਸੁਣਾਏ ਜਾਣ ਖ਼ਿਲਾਫ਼ ਵਿਧਾਇਕ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਸਬੰਧੀ ਵਿਧਾਇਕ ਨੇ ਆਪਣੇ ਦਸਤਖ਼ਤਾਂ ਹੇਠ ਨਿੱਜੀ ਸਹਾਇਕ ਰਾਹੀਂ ਪੱਤਰਕਾਰਾਂ ਨੂੰ ਪੱਤਰ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ,” ਅਦਾਲਤ ਦਾ ਇਹ ਫ਼ੈਸਲਾ ਸੁਣ ਕੇ ਮੇਰੀ ਅੰਤਰ ਆਤਮਾ ਨੂੰ ਬਹੁਤ ਦੁੱਖ ਹੋਇਆ ਹੈ| ਮੇਰਾ ਮੰਨਣਾ ਹੈ ਕਿ ਇਹ ਸਜ਼ਾ ਮੈਨੂੰ ਨਹੀਂ ਹੋਈ ਇਹ ਸਜ਼ਾ ਕਾਨੂੰਨ ਨੂੰ ਹੋਈ ਹੈ ਕਿਉਂਕਿ ਮੈਨੂੰ ਉਸ ਜੁਰਮ ਵਿੱਚ ਸਜ਼ਾ ਮਿਲੀ ਹੈ ਜੋ ਜੁਰਮ ਮੈਂ ਕੀਤਾ ਹੀ ਨਹੀਂ।” ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਫ਼ੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰਨਗੇ|