ਬਾਰਾਂ ਸਾਲ ਪੁਰਾਣੇ ਮਾਮਲਾ ’ਚ ਵਿਧਾਇਕ ਨੂੰ ਚਾਰ ਸਾਲ ਦੀ ਕੈਦ
ਬਾਰਾਂ ਸਾਲ ਪੁਰਾਣੇ ਮਾਮਲੇ ਵਿੱਚ ਤਰਨ ਤਾਰਨ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਅੱਜ ਇੱਥੇ ਸਜ਼ਾ ਦਾ ਫੈਸਲਾ ਸੁਣਾਉਂਦਿਆਂ ਖਡੂਰ ਸਾਹਿਬ ਵਿਧਾਨ ਸਭਾ ਦੇ ਚਰਚਿਤ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਅੱਠ ਜਣਿਆਂ ਨੂੰ ਐਸਸੀ/ਐਸਟੀ ਐਕਟ ਅਧੀਨ ਚਾਰ-ਚਾਰ ਸਾਲ ਦੀ ਕੈਦ ਮੁਸ਼ਕਤ ਤੋਂ ਇਲਾਵਾ ਦਫ਼ਾ 323, 354, 306, 148 ਅਤੇ 149 ਦੇ ਮੁਲਜ਼ਮਾਂ ਨੂੰ ਅਧੀਨ ਇੱਕ-ਇੱਕ ਸਾਲ ਦੀ ਕੈਦ ਸੁਣਾਈ ਹੈ ਜਿਨ੍ਹਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਇਸ ਮਾਮਲੇ ਦੇ ਕੁੱਲ 11 ਮੁਲਜ਼ਮਾਂ ਵਿਚੋਂ ਅੱਠ ਨੂੰ ਜਿਹੜੇ ਐਸਸੀ/ ਐੱਸਟੀ ਸਮੇਤ ਬੀਐਨਐਸ ਦੀ ਦਫ਼ਾ 354, 3 (1) (ਐਕਸ) 4 ਅਧੀਨ ਸਜ਼ਾ ਸੁਣਾਈ ਗਈ ਹੈ|
ਉਨ੍ਹਾਂ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਇਸ ਜੁਰਮ ਲਈ ਪੁਲੀਸ ਮੁਲਾਜ਼ਮ ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਹਰਵਿੰਦਰ ਸਿੰਘ ਸ਼ੋਸੀ, ਹਰਜਿੰਦਰ ਸਿੰਘ ਅਤੇ ਕੰਵਲਦੀਪ ਸਿੰਘ ਸ਼ਾਮਲ ਹਨ|
ਇਸ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਦਫ਼ਾ 323, 506,1 48, 1 49 ਵਿੱਚ ਸ਼ਾਮਲ ਮੁਲਜ਼ਮਾਂ ਵਿੱਚ ਗਗਨਦੀਪ ਸਿੰਘ ਤੋਂ ਇਲਾਵਾ ਪੁਲੀਸ ਮੁਲਾਜ਼ਮ ਨਰਿੰਦਰਜੀਤ ਸਿੰਘ, ਅਤੇ ਗੁਰਦੀਪ ਰਾਜ ਨੂੰ ਕੁੱਟ-ਮਾਰ ਦੀਆਂ ਧਾਰਾਵਾਂ ਅਧੀਨ ਇੱਕ-ਇੱਕ ਸਾਲ ਦੀ ਸਜ਼ਾ ਸੁਣਾਈ ਗਈ|
ਪੀੜਤ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਉੱਚ ਵਰਗਾਂ ਦੇ ਲੋਕਾਂ ਨੂੰ ਗਰੀਬ ਵਰਗਾਂ ਦੇ ਲੋਕਾਂ ਨਾਲ ਨਫ਼ਰਤ ਦੀ ਸੋਚ ਦਾ ਤਿਆਂਗ ਕਰਨ ਦੀ ਅਪੀਲ ਕੀਤੀ ਹੈ| ਦੋਵੇਂ ਧਿਰਾਂ ਅੱਜ ਸਵੇਰ ਤੋਂ ਹੀ ਦੇ ਅਦਾਲਤ ਦੇ ਕਮਰੇ ਵਿੱਚ ਆਣ ਪਹੁੰਚੀਆਂ ਸਨ| ਅਦਾਲਤ ਨੇ ਫੈਸਲਾ ਚਾਰ ਵਜੇ ਦੇ ਕਰੀਬ ਸੁਣਾਇਆ।