ਵਿਆਹ ਮਾਮਲਿਆਂ ਵਿੱਚ ਵਿਚੋਲਗੀ ਦੀ ਧਾਰਨਾ ਬਾਰੇ ਗ਼ਲਤਫ਼ਹਿਮੀ: ਸੁਪਰੀਮ ਕੋਰਟ
ਨਵੀਂ ਦਿੱਲੀ, 26 ਜੂਨ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਵਿਆਹ ਸਬੰਧੀ ਮਾਮਲਿਆਂ ਵਿੱਚ ਵਿਚੋਲਗੀ ਦੀ ਧਾਰਨਾ ਬਾਰੇ ‘ਗ਼ਲਤਫ਼ਹਿਮੀ’ ਹੈ ਅਤੇ ਅਕਸਰ ਵਿਚੋਲਗੀ ਦਾ ਮਤਲਬ ਇਹ ਮੰਨਿਆ ਜਾਂਦਾ ਹੈ ਕਿ ਦੋਵੇਂ ਧਿਰਾਂ ਨੂੰ ਇਕੱਠੇ ਰਹਿਣਾ ਹੋਵੇਗਾ। ਜਸਟਿਸ ਕੇਵੀ ਵਿਸ਼ਵਨਾਥਨ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਨੇ ਪਟੀਸ਼ਨ ’ਤੇ ਇਹ ਟਿੱਪਣੀ ਕੀਤੀ। ਜਸਟਿਸ ਵਿਸ਼ਵਨਾਥਨ ਨੇ ਕਿਹਾ, ‘‘ਵਿਆਹ ਸਬੰਧੀ ਮਾਮਲਿਆਂ ’ਚ ਅਸੀਂ ਦੇਖਿਆ ਹੈ ਕਿ ਵਿਚੋਲਗੀ ਦੀ ਧਾਰਨਾ ਨੂੰ ਲੈ ਕੇ ਗ਼ਲਤਫ਼ਹਿਮੀ ਹੈ।’’ ਉਨ੍ਹਾਂ ਕਿਹਾ, ‘‘ਜਿਵੇਂ ਹੀ ਅਸੀਂ ਵਿਚੋਲਗੀ ਦੀ ਗੱਲ ਕਰਦੇ ਹਾਂ, ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਇਕੱਠੇ ਰਹਿਣ ਲਈ ਕਹਿ ਰਹੇ ਹਾਂ। ਸਾਨੂੰ ਇਸ ਗੱਲ ਤੋਂ ਕੋਈ ਮਤਲਬ ਨਹੀਂ ਹੈ ਕਿ ਉਹ ਇਕੱਠੇ ਹਨ ਜਾਂ ਵੱਖ। ਅਸੀਂ ਸਿਰਫ਼ ਮਾਮਲੇ ਦਾ ਹੱਲ ਚਾਹੁੰਦੇ ਹਾਂ। ਅਸੀਂ ਚਾਹਾਂਗੇ ਕਿ ਉਹ ਇਕੱਠੇ ਰਹਿਣ...।’’ ਸੁਪਰੀਮ ਕੋਰਟ ਨੇ ਵਪਾਰਕ ਅਦਾਲਤਾਂ ਐਕਟ, 2015 ਦਾ ਜ਼ਿਕਰ ਕੀਤਾ, ਜਿਸ ਵਿੱਚ ਮੁਕੱਦਮਾ ਦਾਇਰ ਕਰਨ ਤੋਂ ਪਹਿਲਾਂ ਵਿਚੋਲਗੀ ਅਤੇ ਹੱਲ ਦੀ ਪ੍ਰਕਿਰਿਆ ਦਾ ਪ੍ਰਬੰਧ ਹੈ। -ਪੀਟੀਆਈ