DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ ਪੀੜਤਾਂ ਦੀ ਮਦਦ ਲਈ ਰਾਤੋ-ਰਾਤ ਦੁਬਈ ਤੋਂ ਦੋ ਕਿਸ਼ਤੀਆਂ ਲਿਆਈ ਮੀਰਾ

ਹੜ੍ਹ ਪੀੜ੍ਹਤਾਂ ਦਾ ਦਰਦ ਦੇਖਿਆ ਨਹੀਂ ਗਿਆ: ਮੀਰਾ
  • fb
  • twitter
  • whatsapp
  • whatsapp
featured-img featured-img
ਖਾਲਸਾ ਏਡ ਦੀ ਟੀਮ ਨੂੰ ਕਿਸ਼ਤੀਆਂ ਭੇਟ ਕਰਦੀ ਹੋਈ ਮੀਰਾ।
Advertisement
ਪੰਜਾਬ ਅੰਦਰ ਆਏ ਹੜ੍ਹਾਂ ਨਾਲ ਜਿੱਥੇ ਬਹੁਤ ਡੂੰਘੇ ਦਰਦ ਦਿੱਤੇ ਹਨ, ਉਥੇ ਭਾਈਚਾਰਕ ਸਾਝਾਂ ਵੀ ਹੋਰ ਪਕੇਰੀਆਂ ਕੀਤੀਆਂ ਹਨ। ਅੱਜ ਇੱਥੇ ਹੜ੍ਹਾਂ ਵਿਚ ਫਸੇ ਲੋਕਾਂ ਵਾਸਤੇ ਕਿਸ਼ਤੀਆਂ ਅਤੇ ਹੋਰ ਘਰੇਲੂ ਰਾਹਤ ਸਮੱਗਰੀ ਲੈ ਕੇ ਪੁੱਜੀ ਮੀਰਾ, ਜੋ ਕਿ ਬਨੀ ਖੇਤ (ਡਲਹੌਜ਼ੀ) ਹਿਮਾਚਲ ਪ੍ਰਦੇਸ਼ ਵਿਖੇ ਮੀਰਾ ਮੈਡੀਟੇਸ਼ਨ ਐਂਡ ਵੈੱਲਨੈੱਸ ਸੈਂਟਰ ਚਲਾਉਂਦੀ ਹੈ, ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਆਏ ਹੜ੍ਹਾਂ ਸਬੰਧੀ ਖ਼ਬਰਾਂ ਵਿੱਚ ਸੁਣਿਆ ਤਾਂ ਉਸ ਤੋਂ ਦਰਦ ਦੇਖਿਆ ਨਹੀਂ ਗਿਆ।

ਉਸ ਨੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀ ਅਤੇ ਉਸ ਨੂੰ ਭਾਰਤ ਵਿੱਚੋਂ ਕਿਸ਼ਤੀਆਂ ਜਲਦੀ ਨਹੀਂ ਮਿਲ ਰਹੀਆਂ ਸਨ ਤਾਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੀ, ਜਿੱਥੋਂ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਦੁਬਈ ਗਈ। ਮੀਰਾ ਇੱਕ ਦਿਨ ਵਿੱਚ ਦੋ ਕਿਸ਼ਤੀਆਂ ਖਰੀਦ ਕੇ ਲਿਆਈ ਅਤੇ ਫਿਰੋਜ਼ਪੁਰ ਦੇ ਪਿੰਡ ਹਾਮਦ ਚੱਕ ਵਿਖੇ ਪੁੱਜ ਕੇ ਕਿਸ਼ਤੀਆਂ ਗਾਇਕ ਇੰਦਰਜੀਤ ਨਿੱਕੂ ਤੇ ਖਾਲਸਾ ਏਡ ਦੀ ਟੀਮ ਦੇ ਹਵਾਲੇ ਕਰ ਦਿੱਤੀਆਂ। ਉਸ ਨੇ ਕਿਹਾ ਕਿ ਉਹ ਭੈਣਾਂ ਅਤੇ ਬੱਚਿਆਂ ਲਈ ਵੀ ਜ਼ਰੂਰੀ ਸਾਮਾਨ ਲੈ ਕੇ ਆਈ ਹੈ। ਮੀਰਾ ਇਸ ਤੋਂ ਇਲਾਵਾ ਦਵਾਈਆਂ ਵੀ ਲਿਆਈ, ਜੋ ਲੋੜਵੰਦ ਲੋਕਾਂ ਨੂੰ ਦਿੱਤੀਆਂ ਹਨ। ਇਸ ਮੌਕੇ ਗਾਇਕ ਇੰਦਰਜੀਤ ਨਿੱਕੂ, ਯੁੱਧਵੀਰ ਮਾਣਕ, ਗਾਮਾ ਸਿੱਧੂ, ਅਵਤਾਰ ਭੁੱਲਰ, ਅਦਾਕਾਰਾ ਅਰਵਿੰਦਰ ਕੌਰ, ਪ੍ਰਭਜੋਤ ਸਿੰਘ, ਪ੍ਰਿੰਸ ਖਾਲਸਾ ਖਲਚੀਆਂ, ਹਰਸ਼ ਅਰੋੜਾ, ਆਰੀਅਨ, ਧਰਮਿੰਦਰ ਚੰਡੀਗੜ੍ਹ, ਰਮਨਦੀਪ ਕੌਰ, ਅਮਨਦੀਪ ਕੌਰ, ਦਲਜੀਤ ਸਿੰਘ ਮਹਾਲਮ, ਮੁੱਖਾ ਵਿਰਕ, ਅਮਨ ਬੋਪਾਰਾਏ ਅਤੇ ਰਿਸ਼ੀ ਰਾਹੀ ਹਾਜ਼ਰ ਸਨ।

Advertisement

Advertisement
×