ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜ਼ਮੀਨੀ ਵਿਵਾਦ ’ਚ ਨਾਬਾਲਗ ਦੀ ਹੱਤਿਆ; ਦੋ ਗੰਭੀਰ ਜ਼ਖ਼ਮੀ

ਮਾਪਿਆਂ ਦਾ ਇਕਲੌਤਾ ਪੁੱਤਰ ਸੀ ਕਰਮਨਜੋਤ
Advertisement

ਹਰਮੇਸ਼ਪਾਲ ਨੀਲੇਵਾਲ/ਜਸਪਾਲ ਸਿੰਘ ਸੰਧੂ

ਜ਼ੀਰਾ/ਮੱਲਾਂਵਾਲਾ, 17 ਜੂਨ

Advertisement

ਇਥੋਂ ਦੇ ਪਿੰਡ ਭਾਗੋਕੇ ਵਿਚ ਜ਼ਮੀਨੀ ਵਿਵਾਦ ਕਾਰਨ 17 ਸਾਲਾ ਨਾਬਾਲਗ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਸਿਵਲ ਹਸਪਤਾਲ ਜ਼ੀਰਾ ਵਿਚ ਭਾਗਪ੍ਰੀਤ ਸਿੰਘ ਵਾਸੀ ਪਿੰਡ ਭਾਗੋਕੇ ਨੇ ਦੱਸਿਆ ਕਿ ਬੀਤੀ ਰਾਤ ਪਿਓ- ਪੁੱਤ ਪ੍ਰਦੀਪ ਸਿੰਘ ਅਤੇ ਅਮਰਜੀਤ ਸਿੰਘ ਦੋ ਪਰਵਾਸੀ ਮਜ਼ਦੂਰਾਂ ਨਾਲ ਪਿਸਤੌਲਾਂ ਸਮੇਤ ਪਿੰਡ ਦੀ ਫਿਰਨੀ ’ਤੇ ਆ ਗਏ ਅਤੇ ਫਿਰਨੀ ਦੇ ਕਿਨਾਰਿਆਂ ਤੋਂ ਇੱਟਾਂ ਪੁੱਟ ਕੇ ਇੱਕ ਮਰਲਾ ਜਗ੍ਹਾ ਨੂੰ ਵਾਹ ਕੇ ਆਪਣੀ ਪੈਲੀ ਵਿੱਚ ਰਲਾਉਣ ਲੱਗੇ ਤਾਂ ਉਨ੍ਹਾਂ ਅਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਜਾ ਕੇ ਦੋਵਾਂ ਨੂੰ ਰੋਕਿਆ ਕਿ ਫਿਰਨੀ ਦੀ ਨਿਸ਼ਾਨਦੇਹੀ ਕੀਤੀ ਹੋਈ ਹੈ, ਇਸ ਨੂੰ ਨਾ ਵਾਹੋ। ਇਸ ਤੋਂ ਬਾਅਦ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਭਤੀਜੇ ਕਰਮਨਜੋਤ ਸਿੰਘ (17) ਪੁੱਤਰ ਗੁਰਪ੍ਰੀਤ ਸਿੰਘ ਦੀ ਛਾਤੀ ਵਿੱਚ ਵੱਜੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੁਰਵੀਰ ਸਿੰਘ (25) ਪੁੱਤਰ ਕੁਲਵੰਤ ਸਿੰਘ ਦੀ ਗਰਦਨ ’ਤੇ ਛੱਰੇ ਲੱਗੇ ਤੇ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰਾਂ ਵੱਲੋਂ ਸੰਦੀਪ ਸਿੰਘ ’ਤੇ ਵੀ ਹਮਲਾ ਕੀਤਾ ਗਿਆ, ਜਿਸ ਦੇ ਗੰਭੀਰ ਸੱਟਾਂ ਵੱਜੀਆਂ।

ਥਾਣਾ ਮੱਲਾਂਵਾਲਾ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਹਸਪਤਾਲ ਜ਼ੀਰਾ ਵਿੱਚ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ।

ਮ੍ਰਿਤਕ ਦੀ ਫਾਈਲ ਫੋਟੋ।
Advertisement