ਮੰਤਰੀ ਕਟਾਰੂਚੱਕ ਨੇ ਬੈਂਕ ਦਾ ਕਰਜ਼ਾ ਲਾਉਣ ਲਈ ਪਰਿਵਾਰਾਂ ਦੀ ਕੀਤੀ ਸਹਾਇਤਾ
ਇੱਥੋਂਂ ਦੇ ਸਰਹੱਦੀ ਖੇਤਰ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਕਈ ਪਿੰਡਾਂ ਦਾ ਹੜ੍ਹਾਂ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਅੰਦਰ ਲੋਕਾਂ ਦੇ ਘਰਾਂ, ਪਸ਼ੂਆਂ ਤੇ ਫਸਲਾਂ ਦਾ ਨੁਕਸਾਨ ਹੋਇਆ।
ਬਮਿਆਲ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਤਾਸ਼ ਵਿੱਖੇ ਮੋਗੇ ਵਾਲਿਆਂ ਦੇ ਡੇਰਿਆਂ ਦੇ ਚਾਰ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਬੈਂਕ ਦਾ ਕਰਜ਼ਾ ਲਾਹੁਣ ਲਈ 50-50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਅਤੇ ਕਰੀਬ ਇੱਕ ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ 500 ਬੋਰੀਆਂ ਚੋਕਰ ਦੀਆਂ ਵੰਡੀਆਂ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਲੋਕਾਂ ਦੇ ਲਈ ਰਾਸ਼ਨ, ਪਾਣੀ ਆਦਿ ਦੀ ਵਿਵਸਥਾ ਕੀਤੀ ਜਾ ਰਹੀ ਹੈ ਉਥੇ ਨਾਲ ਹੀ ਪਸ਼ੂਆਂ ਨੂੰ ਧਿਆਨ ਵਿੱਚ ਰੱਖਦਿਆਂ ਚੋਕਰ ਦੀ ਵੀ ਵਿਵਸਥਾ ਕੀਤੀ ਗਈ ਹੈ। ਜਿਸ ਦਿਨ ਤੋਂ ਬਮਿਆਲ ਅਤੇ ਨਰੋਟ ਜੈਮਲ ਸਿੰਘ ਖੇਤਰ ਅੰਦਰ ਹੜ੍ਹ ਆਏ ਹਨ ਉਸੇ ਦਿਨ ਤੋਂ ਹੀ ਉਹ ਲੋਕਾਂ ਦੇ ਘਰ-ਘਰ ਤੱਕ ਪਹੁੰਚ ਕਰਕੇ ਰਾਹਤ ਸਮੱਗਰੀ ਵੰਡ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।
ਮੰਤਰੀ ਨੇ ਕਿਹਾ,“ ਪੰਜਾਬ ਸਰਕਾਰ ਹਰੇਕ ਹੜ੍ਹ ਪੀੜਤ ਦੇ ਨਾਲ ਹੈ ਅਤੇ ਇਸ ਸੰਕਟ ਦੀ ਘੜ੍ਹੀ ਵਿੱਚੋਂ ਇਨ੍ਹਾਂ ਨੂੰ ਕੱਢਣਾ ਸਾਡਾ ਪਹਿਲਾ ਕਾਰਜ ਹੈ।