ਨਕਾਬਪੋਸ਼ ਵਿਅਕਤੀਆਂ ਵੱਲੋਂ ਬੈਂਕ ਮੈਨੇਜਰ ਤੇ ਜਾਨਲੇਵਾ ਹਮਲਾ
ਪੀਐੱਨਬੀ ਬੈਂਕ ਬਰਾਂਚ ਦੌਧਰ ਦੇ ਮੈਨੇਜਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਨਾ ਨੰਬਰ ਪਲੇਟ ਦੀ ਗੱਡੀ ਤੇ ਆਏ 4 ਨਕਾਬਪੋਸ਼ ਵਿਅਕਤੀਆਂ ਨੇ ਮੈਨੇਜਰ ਦੇ ਘਰ ਦਾ ਦਰਵਾਜ਼ਾ...
Advertisement
ਪੀਐੱਨਬੀ ਬੈਂਕ ਬਰਾਂਚ ਦੌਧਰ ਦੇ ਮੈਨੇਜਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਨਾ ਨੰਬਰ ਪਲੇਟ ਦੀ ਗੱਡੀ ਤੇ ਆਏ 4 ਨਕਾਬਪੋਸ਼ ਵਿਅਕਤੀਆਂ ਨੇ ਮੈਨੇਜਰ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਬਾਹਰ ਆਉਂਦਿਆਂ ਹੀ ਮੈਨੇਜਰ ’ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਮੈਨੇਜਰ ਵੱਲੋਂ ਗੇਟ ਬੰਦ ਕਰ ਲਿਆ ਗਿਆ, ਪਰ ਉਹ ਗੰਭੀਰ ਜਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਬੈਂਕ ਮੈਨੇਜਰ ਨੂੰ ਢੁੱਡੀਕੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਮੈਨੇਜਰ ਪ੍ਰਿੰਸ ਰਾਜ ਬੈਂਕ ਦੇ ਸਾਹਮਣੇ ਹੀ ਕਿਰਾਏ ਦੇ ਮਕਾਨ ਵਿਚ ਇਕੱਲਾ ਰਹਿੰਦਾ ਹੈ। ਇਸ ਵਾਰਦਾਤ ਤੋਂ ਬਾਅਦ ਮੋਗਾ ਅਤੇ ਆਸ ਪਾਸ ਦੇ ਬੈਂਕ ਕਰਮਚਾਰੀਆ ਨੇ ਇਕੱਠੇ ਹੋ ਕੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Advertisement
Advertisement
×