ਸ਼ਹੀਦੀ ਸ਼ਤਾਬਦੀ: ਨਗਰ ਕੀਰਤਨ ਕੈਥਲ ਪੁੱਜਿਆ
ਗੁਰੂ ਤੇਗ ਬਹਾਦਰ ਦੀ ਸ਼ਹੀਦ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਇਆ ਨਗਰ ਕੀਰਤਨ ਅੱਜ ਹਰਿਆਣਾ ਨੇ ਕੈਥਲ ਸਥਿਤ ਗੁਰਦੁਆਰਾ ਨਿੰਮ ਸਾਹਿਬ ਪੁੱਜਿਆ। ਰਸਤੇ ’ਚ ਵੱਖ-ਵੱਖ ਥਾਵਾਂ ’ਤੇ ਸੰਗਤ ਵੱਲੋਂ ਨਗਰ ਕੀਰਤਨ...
ਗੁਰੂ ਤੇਗ ਬਹਾਦਰ ਦੀ ਸ਼ਹੀਦ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਇਆ ਨਗਰ ਕੀਰਤਨ ਅੱਜ ਹਰਿਆਣਾ ਨੇ ਕੈਥਲ ਸਥਿਤ ਗੁਰਦੁਆਰਾ ਨਿੰਮ ਸਾਹਿਬ ਪੁੱਜਿਆ। ਰਸਤੇ ’ਚ ਵੱਖ-ਵੱਖ ਥਾਵਾਂ ’ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ ਗਿਆ। ਇਸੇ ਦੌਰਾਨ ਗੁਰੂ ਘਰ ਦੇ ਸ਼ਰਧਾਲੂ ਬਿਕਰਮਜੀਤ ਸਿੰਘ ਨੇ ਪਾਲਕੀ ਅਤੇ ਸ਼ਸਤਰਾਂ ਵਾਲੀ ਬੱਸ ਸਣੇ ਹੋਰ ਗੱਡੀਆਂ ਵਿੱਚ ਤੇਲ ਪਵਾਉਣ ਦੀ ਸੇਵਾ ਕੀਤੀ। ਨਗਰ ਕੀਰਤਨ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇਜਿੰਦਰਪਾਲ ਸਿੰਘ ਲਾਡਵਾਂ, ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਬਾਬਾ ਜੋਗਾ ਸਿੰਘ ਤਰਾਵੜੀ, ਬਾਬਾ ਸੁੱਖਾ ਸਿੰਘ ਕਰਨਾਲ, ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ ਤੇ ਹੋਰ ਵੀ ਸ਼ਾਮਲ ਸਨ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸ੍ਰੀ ਤੇਜਿੰਦਰਪਾਲ ਸਿੰਘ ਲਾਡਵਾਂ ਨੇ ਦੱਸਿਆ ਕਿ ਨਗਰ ਕੀਰਤਨ ਅੱਜ ਕੈਥਲ ਵਿੱਚ ਵਿਸ਼ਰਾਮ ਕਰੇਗਾ। 29 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਨਿੰਮ ਸਾਹਿਬ ਕੈਥਲ ਤੋਂ ਆਰੰਭ ਹੋ ਕੇ ਸਾਂਘਣ, ਦਾਤਾ ਸਿੰਘ ਵਾਲਾ, ਗੜ੍ਹੀ, ਪਿਪਲਥਾ, ਰਸੀਦਾਂ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਧਮਧਾਨ ਸਾਹਿਬ, ਮਕੋਰੜ ਸਾਹਿਬ ਤੋਂ ਹੁੰਦਾ ਹੋੋਇਆ ਪੰਜਾਬ ਵਿੱਚ ਦਾਖ਼ਲ ਹੋਵੇਗਾ। ਇਸ ਮੌਕੇ ਬਾਬਾ ਜੋਗਾ ਸਿੰਘ, ਬਾਬਾ ਸੁੱਖਾ ਸਿੰਘ ਕਾਰ ਸੇਵਾ ਕਲੰਦਰੀ ਗੇਟ ਕਰਨਾਲ, ਬਾਬਾ ਜੱਸਾ ਸਿੰਘ ਜਰੀਫਾ ਫਾਰਮ, ਸਾਬਕਾ ਇੰਚਾਰਜ ਸਿੱਖ ਮਿਸ਼ਨ ਹਰਿਆਣਾ ਮੰਗਪ੍ਰੀਤ ਸਿੰਘ, ਹਰਦੀਪ ਸਿੰਘ, ਕਾਲਾ ਸਿੰਘ ਵਿਰਕ, ਪ੍ਰਤਾਪ ਸਿੰਘ ਤਰਾਵੜੀ, ਜਸਬੀਰ ਸਿੰਘ ਬਰਾੜਾ ਆਦਿ ਮੌਜੂਦ ਸਨ।

