ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਭਾਖੜਾ ਵਿੱਚ ਛਾਲ; ਸੱਸ, ਸਹੁਰੇ ਅਤੇ ਪਤੀ ਸਣੇ 8 ਨਾਮਜ਼ਦ
ਕੁੱਟਮਾਰ ਤੇ ਪ੍ਰੇਸ਼ਾਨ ਕਰਨ ਨੂੰ ਲੈ ਕੇ ਇੱਕ ਮਹਿਲਾ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਹਾਲੇ ਬਰਾਮਦ ਨਹੀਂ ਹੋਈ ਹੈ। ਪਰਿਵਾਰ ਨੂੰ ਨਹਿਰ ਕਿਨਾਰੇ ਉਸ ਦੇ ਕੁਝ ਕੱਪੜੇ ਮਿਲੇ ਹਨ। ਥਾਣਾ ਸਿਟੀ-2...
Advertisement
ਕੁੱਟਮਾਰ ਤੇ ਪ੍ਰੇਸ਼ਾਨ ਕਰਨ ਨੂੰ ਲੈ ਕੇ ਇੱਕ ਮਹਿਲਾ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਹਾਲੇ ਬਰਾਮਦ ਨਹੀਂ ਹੋਈ ਹੈ। ਪਰਿਵਾਰ ਨੂੰ ਨਹਿਰ ਕਿਨਾਰੇ ਉਸ ਦੇ ਕੁਝ ਕੱਪੜੇ ਮਿਲੇ ਹਨ। ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਪਤੀ, ਸੱਸ ਅਤੇ ਸਹੁਰੇ ਸਮੇਤ 8 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰੰਤੂ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ। ਪੁਲੀਸ ਨੇ ਲਿਖੀ ਰਿਪੋਰਟ ਅਨੁਸਾਰ ਸ਼ਹਿਰ ਦੇ ਵਾਰਡ ਨੰ. 10 ਸ਼ਕਤੀ ਨਗਰ ਵਾਸੀ ਵਿਆਹੁਤਾ ਮੀਨਾਕਸ਼ੀ ਜਿੰਦਲ (46) ਪਤਨੀ ਰਾਜੀਵ ਕੁਮਾਰ ਨੂੰ ਉਸ ਦਾ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰਦਾ ਸੀ। ਪਰਿਵਾਰ ਦੇ ਦੱਸਣ ਮੁਤਾਬਕ ਨਾ ਉਸ ਦੀ ਕੋਈ ਪੇਕੇ ਗੱਲ ਕਰਵਾਈ ਜਾਂਦੀ ਸੀ ਬਲਕਿ ਦਾਜ-ਦਹੇਜ ਅਤੇ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਸੀ।
ਮ੍ਰਿਤਕਾ ਦੇ ਭਰਾ ਅਮਿਤ ਸਿੰਗਲਾ ਪੁੱਤਰ ਕੁਲਵੰਤ ਰਾਏ ਵਾਸੀ ਪਿੰਡ ਰਤਨਪੁਰਾ (ਜ਼ਿਲ੍ਹਾ ਰੋਪੜ) ਨੇ ਪੁਲੀਸ ਨੂੰ ਦੱਸਿਆ ਕਿ 24 ਸਤੰਬਰ ਨੂੰ ਉਸ ਦੀ ਭੈਣ ਦੀ ਸਹੁਰੇ ਪਰਿਵਾਰ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
Advertisement
Advertisement
×