ਢਿੱਗਾਂ ਡਿੱਗਣ ਕਾਰਨ ਮੋਰਨੀ ਦੇ ਕਈ ਰਾਹ ਹੋਏ ਬੰਦ
ਮੋਰਨੀ ਹਲਕੇ ਵਿੱਚ ਸੜਕਾਂ ’ਤੇ ਢਿੱਗਾਂ ਡਿੱਗਣ ਕਾਰਨ ਕਈ ਰਾਹ ਬੰਦ ਹੋ ਗਏ ਹਨ। ਇਸ ਕਾਰਨ ਵਾਹਨ ਨਾ ਚੱਲਣ ਕਾਰਨ ਮਰੀਜ਼ਾਂ ਨੂੰ ਮੰਜੇ ’ਤੇ ਪਾ ਕੇ ਉਸ ਦੇ ਸਕੇ ਸਬੰਧੀਆਂ ਵੱਲੋਂ ਪੰਜ ਤੋਂ ਛੇ ਕਿਲੋਮੀਟਰ ਤੱਕ ਦਾ ਪੈਂਡਾ ਤੈਅ ਕਰਕੇ...
Advertisement
ਮੋਰਨੀ ਹਲਕੇ ਵਿੱਚ ਸੜਕਾਂ ’ਤੇ ਢਿੱਗਾਂ ਡਿੱਗਣ ਕਾਰਨ ਕਈ ਰਾਹ ਬੰਦ ਹੋ ਗਏ ਹਨ। ਇਸ ਕਾਰਨ ਵਾਹਨ ਨਾ ਚੱਲਣ ਕਾਰਨ ਮਰੀਜ਼ਾਂ ਨੂੰ ਮੰਜੇ ’ਤੇ ਪਾ ਕੇ ਉਸ ਦੇ ਸਕੇ ਸਬੰਧੀਆਂ ਵੱਲੋਂ ਪੰਜ ਤੋਂ ਛੇ ਕਿਲੋਮੀਟਰ ਤੱਕ ਦਾ ਪੈਂਡਾ ਤੈਅ ਕਰਕੇ ਮੋਰਨੀ ਦੇ ਸਿਹਤ ਕੇਂਦਰ ਤੱਕ ਪਹੁੰਚਾਇਆ ਜਾ ਰਿਹਾ ਹੈ। ਮੋਰਨੀ ਖੇਤਰ ਵਿੱਚ ਪਿੰਡਾਂ ਅਤੇ ਦੂਰ ਦਰਾਜ ਦੀਆਂ ਢਾਣੀਆਂ ਦੇ ਵਾਸੀ ਭਾਰੀ ਬਰਸਾਤ ਦੀ ਮਾਰ ਝੱਲ ਰਹੇ ਹਨ। ਮੁੱਖ ਸੜਕ ਤੋਂ ਪਿੰਡਾਂ ਨੂੰ ਜਾਣ ਵਾਲੇ ਕੱਚੇ ਰਸਤੇ ਬਿਲਕੁਲ ਬੰਦ ਵਰਗੇ ਹੋ ਚੁੱਕੇ ਹਨ। ਪਿੰਡਾਂ ਤੋਂ ਮੋਰਨੀ ਵੱਲ ਆਉਣ ਲਈ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੋਰਨੀ ਦੀ ਮੁੱਖ ਸੜਕ ਤੋਂ ਪਿੰਡਾਂ ਨੂੰ ਜਾਣ ਵਾਲੀਆਂ ਪਗਡੰਡੀਆਂ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
Advertisement
Advertisement
×