ਮਾਨਸਾ: ਹਰਿਦੁਆਰ ਤੋਂ ਬੁਢਲਾਡਾ ਆ ਰਹੀ ਪੀਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ, 20 ਸਵਾਰੀਆਂ ਜ਼ਖ਼ਮੀ, ਡਰਾਈਵਰ ਗੰਭੀਰ
ਜੋਗਿੰਦਰ ਸਿੰਘ ਮਾਨ ਮਾਨਸਾ, 17 ਜਨਵਰੀ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਸਥਿਤ ਪੀਆਰਟੀਸੀ ਦੇ ਡਿਪੂ ਦੀ ਬੱਸ ਖੜ੍ਹੇ ਟਿੱਪਰ ਨਾਲ ਟਕਰਾਉਣ ਕਾਰਨ 20 ਸਵਾਰੀਆਂ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਵਿੱਚੋਂ ਬੱਸ ਦੇ ਡਰਾਈਵਰ ਬਖਸ਼ਿਸ਼ ਸਿੰਘ ਦੀ ਹਾਲਤ...
Advertisement
ਜੋਗਿੰਦਰ ਸਿੰਘ ਮਾਨ
ਮਾਨਸਾ, 17 ਜਨਵਰੀ
Advertisement
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਸਥਿਤ ਪੀਆਰਟੀਸੀ ਦੇ ਡਿਪੂ ਦੀ ਬੱਸ ਖੜ੍ਹੇ ਟਿੱਪਰ ਨਾਲ ਟਕਰਾਉਣ ਕਾਰਨ 20 ਸਵਾਰੀਆਂ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਵਿੱਚੋਂ ਬੱਸ ਦੇ ਡਰਾਈਵਰ ਬਖਸ਼ਿਸ਼ ਸਿੰਘ ਦੀ ਹਾਲਤ ਗੰਭੀਰ ਹੈ। ਡfਪੂ ਦੇ ਪ੍ਰਬੰਧਕਾਂ ਅਨੁਸਾਰ ਇਹ ਬੱਸ (ਪੀਬੀ 03 ਬੀਜੇ 2016) ਹਰfਦੁਆਰ ਤੋਂ ਬੁਢਲਾਡਾ ਆ ਰਹੀ ਹੈ ਅਤੇ ਅੰਬਾਲਾ ਤੋਂ ਚੱਲ ਕੇ ਪਟਿਆਲਾ ਆਉਂਦਿਆਂ ਰਸਤੇ ਵਿਚ ਖੜ੍ਹੇ ਭਾਰੀ ਟਿੱਪਰ ਨਾਲ ਟਕਰਾਅ ਗਈ। ਹਾਦਸਾ ਭਾਰੀ ਧੁੰਦ ਕਾਰਨ ਵਾਪਰ ਗਿਆ। ਇਹ ਬੱਸ ਤੜਕੇ ਚਾਰ ਵਜੇ ਹਰਿਦੁਆਰ ਤੋਂ ਅਤੇ ਅੱਠ ਵਜੇ ਅੰਬਾਲਾ ਬੱਸ ਅੱਡੇ ਤੋਂ ਚੱਲੀ ਸੀ। ਪ੍ਰਬੰਧਕਾਂ ਅਨੁਸਾਰ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ ਅਤੇ ਡਰਾਈਵਰ ਦਾ ਇਲਾਜ ਜਾਰੀ ਹੈ। ਪੁਲੀਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।
Advertisement
Advertisement
×