DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mansa Accident: ਘਰ ਵਿੱਚ ਪਸਰਿਆ ਮਾਤਮ; ਸਕੂਲ ਜਾਂਦੀਆਂ ਦੋ ਭੈਣਾਂ ਦੀ ਮੌਤ !

Mansa Accident: ਪਿਤਾ ਨਾਲ ਐਕਟਿਵਾ ’ਤੇ ਸਕੂਲ ਜਾ ਰਹੀਆਂ ਸਨ ਬੱਚੀਆਂ; ਪੀਆਰਟੀਸੀ ਨੇ ਦਰੜਿਆ; ਪਿਓ- ਭਰਾ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਭੈਣਾਂ ਮੀਨਾ ਕੌਰ (15) ਅਤੇ ਸੀਮਾ ਕੌਰ (8), ਜਿਨ੍ਹਾਂ ਦੀ ਸ਼ਨੀਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਝੁਨੀਰ ਵਿਖੇ ਹੋਏ ਹਾਦਸੇ ਵਿੱਚ ਮੌਤ ਹੋ ਗਈ।
Advertisement

Mansa Accident: ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਵਿੱਖੇ ਸਵੇਰ ਸਮੇਂ ਐਕਟਿਵਾ ’ਤੇ ਆਪਣੇ ਪਿਤਾ ਨਾਲ ਸਕੂਲ ਜਾਂਦੀਆਂ ਦੋ ਸਕੀਆਂ ਭੈਣਾਂ ਦੀ ਪੀਆਰਟੀਸੀ ਬੱਸ ਹੇਠਾਂ ਆ ਕੇ ਮੌਤ ਹੋ ਗਈ ਹੈ ਜਦੋਂਕਿ ਪਿਓ ਅਤੇ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਪੁਲੀਸ ਨੇ ਬੱਸ ਕਬਜੇ ’ਚ ਲੈ ਕੇ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Advertisement

ਇਹ ਬੱਸ ਸਵੇਰ ਸਮੇਂ ਲੁਧਿਆਣਾ ਤੋਂ ਸਿਰਸਾ ਜਾ ਰਹੀ ਸੀ। ਬੱਚੀਆਂ ਬੱਸ ਹੇਠਾਂ ਆ ਕੇ ਬੁਰੀ ਤਰ੍ਹਾਂ ਦਰੜੀਆਂ ਗਈਆਂ।

Advertisement

ਜਾਣਕਾਰੀ ਅਨੁਸਾਰ ਝੁਨੀਰ-ਲਾਲਿਆਂਵਾਲੀ ਢਾਣੀ ਬਸਤੀ ਦੀਆਂ ਦੋ ਭੈਣਾਂ ਸੋਨੂੰ ਕੌਰ (12) ਅਤੇ ਮੀਨਾ ਕੌਰ (7) ਸਵੇਰ ਸਮੇਂ ਐਕਟਿਵਾ ਸਕੂਟਰੀ ’ਤੇ ਆਪਣੇ ਪਿਤਾ ਸ਼ਿੰਦਰ ਸਿੰਘ ਨਾਲ ਝੁਨੀਰ ਸਕੂਲ ਆ ਰਹੀਆਂ ਸਨ ਕਿ ਮੁੱਖ ਮਾਰਗ ਉਪਰ ਮਾਨਸਾ ਤੋਂ ਸਿਰਸਾ ਜਾਂਦੀ ਬੱਸ ਦੀ ਲਪੇਟ ’ਚ ਉਨਾਂ ਦੀ ਸਕੂਟਰੀ ਆ ਗਈ, ਜਿਸ ਕਾਰਨ ਦੋਵੇਂ ਭੈਣਾਂ ਦਰੜੀਆਂ ਗਈਆਂ ਤੇ ਉਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਹ ਬੱਚੀਆਂ ਝੁਨੀਰ ਦੇ ਸਰਕਾਰੀ ਸਕੂਲ ਵਿੱਚ ਤੀਜੀ ਤੇ ਸੱਤਵੀ ਕਲਾਸ ’ਚ ਪੜ੍ਹਦੀਆਂ ਸਨ।

ਥਾਣਾ ਝੁਨੀਰ ਦੇ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪੀਆਰਟੀਸੀ ਦੀ ਬੱਸ ਕਬਜੇ ਵਿਚ ਲੈ ਕੇ ਡਰਾਈਵਰ ਰਣਜੀਤ ਸਿੰਘ ਪੁੱਤਰ ਕੌਰ ਸਿੰਘ ਵਾਸੀ ਉੱਭਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਬੱਚੀਆਂ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ਾਂ ਸਰਦੂਲਗੜ੍ਹ ਹਸਪਤਾਲ ਭੇਜੀਆਂ ਗਈਆਂ ਹਨ।

Advertisement
×