ਮਾਨ ਵੱਲੋਂ ਸਿੱਧੂ ‘ਵਿਆਹ ਵਾਲਾ’ ਸੂਟ ਕਰਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬਾਰੇ ਵਿਅੰਗ ਕਰਦਿਆਂ ਉਨ੍ਹਾਂ ਨੂੰ ਵਿਆਹ ਵਾਲਾ ਅਜਿਹਾ ਸੂਟ ਕਰਾਰ ਦਿੱਤਾ ਹੈ, ਜੋ ਕਦੇ ਕਿਸੇ ਕੋਲ ਅਤੇ ਕਦੇ ਕਿਸੇ ਕੋਲ ਪੁੱਜ ਜਾਂਦਾ ਹੈ। ਮੁੱਖ ਮੰਤਰੀ ਨੇ ਵਿਅੰਗਮਈ...
Advertisement
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬਾਰੇ ਵਿਅੰਗ ਕਰਦਿਆਂ ਉਨ੍ਹਾਂ ਨੂੰ ਵਿਆਹ ਵਾਲਾ ਅਜਿਹਾ ਸੂਟ ਕਰਾਰ ਦਿੱਤਾ ਹੈ, ਜੋ ਕਦੇ ਕਿਸੇ ਕੋਲ ਅਤੇ ਕਦੇ ਕਿਸੇ ਕੋਲ ਪੁੱਜ ਜਾਂਦਾ ਹੈ। ਮੁੱਖ ਮੰਤਰੀ ਨੇ ਵਿਅੰਗਮਈ ਅੰਦਾਜ਼ ਵਿੱਚ ਆਖਿਆ ਕਿ ਹੁਣ ਸਿੱਧੂ ਵੀ ਸਿਆਸੀ ਦ੍ਰਿਸ਼ ਵਿੱਚ ਨਜ਼ਰ ਆਉਣਗੇ ਅਤੇ ਉਹ ਪੰਜਾਬ ਲਈ ਨਵਾਂ ਏਜੰਡਾ ਲੈ ਕੇ ਹਾਜ਼ਰ ਹੋਣਗੇ। ਅਜਿਹੇ ਆਗੂ ਚੋਣਾਂ ਮਗਰੋਂ ਲੁਕ ਜਾਂਦੇ ਹਨ ਅਤੇ ਮੁੜ ਚੋਣਾਂ ਆਉਣ ’ਤੇ ਲੋਕਾਂ ਕੋਲ ਪੁੱਜ ਜਾਂਦੇ ਹਨ। ਕਾਂਗਰਸੀ ਆਗੂ ਵਿਆਹ ਵਾਲਾ ਅਜਿਹਾ ਸੂਟ ਹੈ, ਜੋ ਬਗ਼ੈਰ ਖੋਲ੍ਹਿਆਂ ਹੀ, ਕਿਸੇ ਨੂੰ ਅਗਾਂਹ ਅਤੇ ਫਿਰ ਅਗਾਂਹ ਤੇ ਕਈ ਵਾਰ ਮੁੜ ਮਾਲਕਾਂ ਕੋਲ ਹੀ ਵਾਪਸ ਪੁੱਜ ਜਾਂਦਾ ਹੈ ਪਰ ਕਾਂਗਰਸ ਨੇ ਇਹ ਲਿਫਾਫਾ ਖੋਲ੍ਹ ਲਿਆ ਹੈ ਅਤੇ ਹੁਣ ਕਾਂਗਰਸ ਦੁਚਿੱਤੀ ਵਿੱਚ ਹੈ। ਉਹ ਨਾ ਤਾਂ ਇਸ ਸੂਟ ਨੂੰ ਲਿਫਾਫੇ ਵਿੱਚ ਰੱਖ ਸਕਦੀ ਹੈ ਅਤੇ ਨਾ ਹੀ ਬਾਹਰ ਕੱਢ ਸਕਦੀ ਹੈ।
Advertisement
Advertisement
×