DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੀਪੁਰ ਹਿੰਸਾ: ਬੁੱਧੀਜੀਵੀਆਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮਹਿਲਾ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕਰਨ ’ਤੇ ਰੋਸ ਜਤਾਇਆ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਜੁਲਾਈ ਮਨੀਪੁਰ ਵਿੱਚ ਹਿੰਸਾ ਪੀੜਤਾਂ ਨੂੰ ਮਿਲਣ ਤੇ ਤੱਥਾਂ ਦੀ ਜਾਂਚ ਕਰਨ ਵਾਲੀਆਂ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮੈਨ (ਐੱਨਐੱਫਆਈਡਬਲਿਊ) ਦੀਆਂ ਕਾਰਕੁਨਾਂ ਐਨੀ ਰਾਜਾ, ਨਿਸ਼ਾ ਸਿੱਧੂ ਅਤੇ ਦੀਕਸ਼ਾ ਦਿਵੇਦੀ ਖ਼ਿਲਾਫ਼ ਕੇਸ ਦਰਜ ਕਰਨ ’ਤੇ 1500 ਤੋਂ...
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 11 ਜੁਲਾਈ

Advertisement

ਮਨੀਪੁਰ ਵਿੱਚ ਹਿੰਸਾ ਪੀੜਤਾਂ ਨੂੰ ਮਿਲਣ ਤੇ ਤੱਥਾਂ ਦੀ ਜਾਂਚ ਕਰਨ ਵਾਲੀਆਂ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮੈਨ (ਐੱਨਐੱਫਆਈਡਬਲਿਊ) ਦੀਆਂ ਕਾਰਕੁਨਾਂ ਐਨੀ ਰਾਜਾ, ਨਿਸ਼ਾ ਸਿੱਧੂ ਅਤੇ ਦੀਕਸ਼ਾ ਦਿਵੇਦੀ ਖ਼ਿਲਾਫ਼ ਕੇਸ ਦਰਜ ਕਰਨ ’ਤੇ 1500 ਤੋਂ ਵੱਧ ਔਰਤਾਂ, ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਰੋਸ ਜਤਾਇਆ ਹੈ। ਪੁਲੀਸ ਵੱਲੋਂ ਇਹ ਕੇਸ ਲੰਘੀ ਅੱਠ ਜੁਲਾਈ ਨੂੰ ਇੰਫਾਲ ਪੁਲੀਸ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਫੈਡਰੇਸ਼ਨ ਦੀ ਜਨਰਲ ਸਕੱਤਰ ਐਨੀ ਰਾਜਾ, ਕੌਮੀ ਸਕੱਤਰ ਨਿਸ਼ਾ ਸਿੱਧੂ ਅਤੇ ਸੁਪਰੀਮ ਕੋਰਟ ਦੀ ਵਕੀਲ ਹਾਲ ਹੀ ਵਿੱਚ ਮਨੀਪੁਰ ਵਿੱਚ ਹੋਈ ਹਿੰਸਾ ਦੀਆਂ ਪੀੜਤ ਔਰਤਾਂ ਨੂੰ ਮਿਲਣ ਅਤੇ ਤੱਥਾਂ ਦੀ ਪੜਤਾਲ ਕਰਨ ਲਈ ਗਈਆਂ ਸਨ, ਜਨਿ੍ਹਾਂ ਦੇ ਖ਼ਿਲਾਫ਼ ਪੁਲੀਸ ਨੇ ਕਾਰਵਾਈ ਕੀਤੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਆਖਿਆ ਕਿ ਸਰਕਾਰ ਤੇ ਪੁਲੀਸ ਵੱਲੋਂ ਇਹ ਕਾਰਵਾਈ ਬਦਲਾਲਊ ਭਾਵਨਾ ਤਹਿਤ ਕੀਤੀ ਗਈ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਸੱਚ ਬਾਰੇ ਪਤਾ ਲੱਗੇ। ਉਨ੍ਹਾਂ ਆਖਿਆ ਕਿ ਇਹ ਕੇਸ ਰੱਦ ਕੀਤਾ ਜਾਵੇ ਅਤੇ ਮਹਿਲਾ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕਰਨ ਵਾਲੇ ਮਾਮਲੇ ਵਿੱਚ ਸ਼ਾਮਲ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਰੁਣਾ ਰੌਏ, ਰੂਪ ਰੇਖਾ ਵਰਮਾ, ਉਮਾ ਚੱਕਰਵਰਤੀ, ਕਵਿਤਾ ਕ੍ਰਿਸ਼ਨਨ, ਜ਼ੋਇਆ ਹਸਨ, ਪਾਮੇਲਾ ਫਿਲੀਪੋਜ਼, ਅੰਜਿਲੀ ਭਾਰਦਵਾਜ, ਯੋਗੇਂਦਰ ਯਾਦਵ, ਅਪੂਰਵਾਨੰਦ, ਨੰਦਿਤਾ ਨਰਾਇਨ,, ਨਵਸ਼ਰਨ ਸਿੰਘ, ਨੰਦਨਿੀ ਸੁੰਦਰ, ਐਮ.ਜੀ. ਦੇਵਾਸ਼ਾਮ, ਭੰਵਰ ਮੇਘਵੰਸ਼ੀ, ਅੰਰੂਧਤੀ ਧੁਰੂ, ਹੈਨਰੀ ਤਿਪਾਂਗਨੇ, ਫਰਹਾ ਨਕਵੀ, ਮਰੀਦੁਲਾ ਮੁਖਰਜੀ, ਕਲਿਆਣੀ ਮੈਨਨ ਸੇਨ, ਅਨੂਰਾਧਾ ਤਲਵਾੜ, ਰਾਮਚੰਦਰ ਗੁਹਾ, ਅਸ਼ੋਕ ਸ਼ਰਮਾ, ਡਾ. ਮੋਹਨ ਰਾਓ, ਮਮਤਾ ਜੇਤਲੀ, ਮੀਨਾਕਸ਼ੀ ਸਿੰਘ ਸਮੇਤ ਹੋਰ ਹਾਜ਼ਰ ਸਨ।

Advertisement
×