DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Manikaran Holy Water to Kasol: ਮਨੀਕਰਨ ਸਾਹਿਬ ਦਾ ਪਵਿੱਤਰ ਜਲ ਵਪਾਰਕ ਵਰਤੋਂ ਲਈ ਕਸੋਲ ਲਿਜਾਣ ਦੀ ਯੋਜਨਾ ਦਾ ਵਿਰੋਧ

Locals oppose plan to divert holy water of Manikaran to Kasol for commercial use; local MLA says alternative found
  • fb
  • twitter
  • whatsapp
  • whatsapp
Advertisement

ਸਥਾਨਕ ਲੋਕਾਂ ਨੇ ਕਿਹਾ ਕਿ ਪਵਿੱਤਰ ਜਲ ਦੀ ਵਪਾਰਕ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ; ਵਿਧਾਇਕ ਨੇ ਕਿਹਾ ਕਿ ਕਸੋਲ ਵਿਚ ਹੀ ਲੱਭ ਲਿਆ ਗਿਆ ਹੈ ਵਿਕਲਪ

ਸ਼ਿਮਲਾ/ਮਨਾਲੀ, 20 ਫਰਵਰੀ

Advertisement

ਹਿੰਦੂਆਂ ਅਤੇ ਸਿੱਖਾਂ ਦੋਵਾਂ ਭਾਈਚਾਰਿਆਂ ਲਈ ਸਤਿਕਾਰਤ ਤੀਰਥ ਸਥਾਨ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਪਾਈਪਾਂ ਰਾਹੀਂ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ।

ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ (SADA) ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਕਸੋਲ ਵਿੱਚ ਇੱਕ ਨਵਾਂ ਨੇਚਰ ਪਾਰਕ (nature park) ਬਣਾਇਆ ਜਾਵੇਗਾ ਜਿਸ ਵਿੱਚ ਗਰਮ ਪਾਣੀ ਦੀ ਸਹੂਲਤ ਹੋਵੇਗੀ ਅਤੇ ਇਸ ਲਈ ਮਨੀਕਰਨ ਸਾਹਿਬ ਦੇ ਗਰਮ ਜਲ ਦੇ ਚਸ਼ਮਿਆਂ ਤੋਂ ਪਵਿੱਤਰ ਜਲ ਨੂੰ ਪਾਈਪਾਂ ਰਾਹੀਂ ਕਸੋਲ ਵੱਲ ਮੋੜਿਆ ਜਾਵੇਗਾ।

ਸਥਾਨਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਸੈਲਾਨੀਆਂ ਦੀ ਭਾਰੀ ਖਿੱਚ ਵਾਲੇ ਸੈਰ-ਸਪਾਟਾ ਸਥਾਨ ਕਸੋਲ ਵਿੱਚ ਵਪਾਰਕ ਮੰਤਵਾਂ ਲਈ ਵਰਤਿਆ ਜਾਂਦਾ ਹੈ ਤਾਂ ਉਹ ਅੰਦੋਲਨ ਸ਼ੁਰੂ ਕਰਨਗੇ। ਮਨੀਕਰਨ ਅਤੇ ਕਸੋਲ ਵਿਚਕਾਰ ਦੂਰੀ ਲਗਭਗ ਪੰਜ ਕਿਲੋਮੀਟਰ ਹੈ।

ਸਥਾਨਕ ਕਾਂਗਰਸ ਵਿਧਾਇਕ ਸੁੰਦਰ ਸਿੰਘ ਠਾਕੁਰ ਨੇ ਵੀਰਵਾਰ ਨੂੰ ਨੂੰ ਦੱਸਿਆ ਕਿ ਪਹਿਲਾਂ ਮਨੀਕਰਨ ਸਾਹਿਬ ਵਿੱਚੋਂ ਜਲ ਲਿਜਾਏ ਜਾਣ ਦੀ ਤਜਵੀਜ਼ ਸੀ,ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਕਸੋਲ ਵਿੱਚ ਹੀ ਗਰਮ ਜਲ ਦੇ ਚਸ਼ਮੇ ਦੀ ਖੁਦਾਈ ਦਾ ਵਿਕਲਪ ਲੱਭ ਲਿਆ ਹੈ। -ਪੀਟੀਆਈ

Advertisement
×