ਹਰਿਮੰਦਰ ਸਾਹਿਬ ਬਾਰੇ ਗੁਮਰਾਹਕੁਨ ਵੀਡੀਓ’ਜ਼ ਕਾਰਨ ਪ੍ਰਬੰਧਕ ਪ੍ਰੇਸ਼ਾਨ
ਹਰਿਮੰਦਰ ਸਾਹਿਬ ਬਾਰੇ ਫ਼ਰਜ਼ੀ ਅਤੇ ਝੂਠੀਆਂ ਵੀਡੀਓ ਬਣਾ ਕੇ ਸੰਗਤ ਨੂੰ ਗੁਮਰਾਹ ਕਰਨ ਦੇ ਯਤਨ ਤੋਂ ਪ੍ਰਬੰਧਕ ਚਿੰਤਾ ਵਿੱਚ ਹਨ। ਇਸ ਸਬੰਧ ਵਿੱਚ ਪੁਲੀਸ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਫਿਲਹਾਲ ਕੋਈ ਸਾਰਥਕ ਸਿੱਟਾ ਸਾਹਮਣੇ ਨਹੀਂ ਆਇਆ ਹੈ। ਹਾਲ...
Advertisement
ਹਰਿਮੰਦਰ ਸਾਹਿਬ ਬਾਰੇ ਫ਼ਰਜ਼ੀ ਅਤੇ ਝੂਠੀਆਂ ਵੀਡੀਓ ਬਣਾ ਕੇ ਸੰਗਤ ਨੂੰ ਗੁਮਰਾਹ ਕਰਨ ਦੇ ਯਤਨ ਤੋਂ ਪ੍ਰਬੰਧਕ ਚਿੰਤਾ ਵਿੱਚ ਹਨ। ਇਸ ਸਬੰਧ ਵਿੱਚ ਪੁਲੀਸ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਫਿਲਹਾਲ ਕੋਈ ਸਾਰਥਕ ਸਿੱਟਾ ਸਾਹਮਣੇ ਨਹੀਂ ਆਇਆ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਹੜ੍ਹ ਦਾ ਪਾਣੀ ਦਿਖਾਇਆ ਗਿਆ ਹੈ। ਜਦੋਂਕਿ ਇੱਥੇ ਅਜਿਹਾ ਕੁਝ ਵੀ ਨਹੀਂ ਹੈ। ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਵੀਡੀਓ ਸੁਨੇਹੇ ਰਾਹੀਂ ਸੰਗਤ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਸਥਿਤੀ ਬਿਲਕੁਲ ਠੀਕ ਹੈ ਅਤੇ ਹੜ੍ਹ ਦਾ ਪਾਣੀ ਨਹੀਂ ਪੁੱਜਿਆ। ਉਨ੍ਹਾਂ ਸੰਗਤ ਨੂੰ ਅਜਿਹੀਆਂ ਗੁਮਰਾਹਕੁੰਨ ਵੀਡੀਓ ਤੋਂ ਸੁਚੇਤ ਰਹਿਣ ਲਈ ਵੀ ਆਖਿਆ।
Advertisement
Advertisement
×