ਬਲਾਚੌਰ ਵਿੱਚ ਵਿਅਕਤੀ ਨੇ ਖੁਦ ਨੂੰ ਅੱਗ ਲਾਈ
ਪੱਤਰ ਪ੍ਰੇਰਕ ਬਲਾਚੌਰ, 4 ਮਈ ਇੱਥੇ ਨਵਾਂਸਹਿਰ-ਰੂਪਨਗਰ ਸੜਕ ’ਤੇ ਕੰਗਣਾ ਪੁਲ ਨੇੜੇ ਅੱਜ ਸਵੇਰੇ ਇੱਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਲਈ, ਜਿਸ ਵਿੱਚ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦੀ ਪਛਾਣ ਸੁਸ਼ੀਲ ਕੁਮਾਰ (26) ਵਾਸੀ ਧਰਮਪੁਰ ਫਾਜ਼ਿਲਕਾ ਵਜੋਂ ਹੋਈ...
Advertisement
ਪੱਤਰ ਪ੍ਰੇਰਕ
ਬਲਾਚੌਰ, 4 ਮਈ
Advertisement
ਇੱਥੇ ਨਵਾਂਸਹਿਰ-ਰੂਪਨਗਰ ਸੜਕ ’ਤੇ ਕੰਗਣਾ ਪੁਲ ਨੇੜੇ ਅੱਜ ਸਵੇਰੇ ਇੱਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਲਈ, ਜਿਸ ਵਿੱਚ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦੀ ਪਛਾਣ ਸੁਸ਼ੀਲ ਕੁਮਾਰ (26) ਵਾਸੀ ਧਰਮਪੁਰ ਫਾਜ਼ਿਲਕਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਹ ਸਵੇਰੇ ਆਪਣੇ ਪਰਿਵਾਰ ਨਾਲ ਕਾਰ ਰਾਹੀਂ ਪੰਚਕੂਲਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਬਲਾਚੌਰ ਦੇ ਕੰਗਣਾ ਪੁਲ ’ਤੇ ਸੁਸ਼ੀਲ ਕੁਮਾਰ ਅਚਾਨਕ ਕਾਰ ਵਿੱਚੋਂ ਬਾਹਰ ਨਿਕਲਿਆ ਅਤੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਾ ਲਈ। ਉਸਦੀ ਪਤਨੀ ਨਿਰਮਲ ਕੌਰ ਨੇ ਦੱਸਿਆ ਕਿ ਉਸਦਾ ਪਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਥਾਣਾ ਸਿਟੀ ਬਲਾਚੌਰ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਉਹ ਕਰੀਬ 40 ਫੀਸਦ ਝੁਲਸ ਗਿਆ ਹੈ।
Advertisement
×