‘ਆਪ’ ਆਗੂ ਸੋਨੀਆ ਮਾਨ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਆਮ ਆਦਮੀ ਪਾਰਟੀ ਦੀ ਰਾਜਾਸਾਂਸੀ ਹਲਕੇ ਦੀ ਇੰਚਾਰਜ ਸੋਨੀਆ ਮਾਨ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ 8 ਦਸੰਬਰ ਨੂੰ ਅਣਪਛਾਤੇ ਨੇ ਸੋਸ਼ਲ...
Advertisement
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਆਮ ਆਦਮੀ ਪਾਰਟੀ ਦੀ ਰਾਜਾਸਾਂਸੀ ਹਲਕੇ ਦੀ ਇੰਚਾਰਜ ਸੋਨੀਆ ਮਾਨ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ 8 ਦਸੰਬਰ ਨੂੰ ਅਣਪਛਾਤੇ ਨੇ ਸੋਸ਼ਲ ਮੀਡੀਆ ’ਤੇ ਧਮਕੀ ਭਰੀਆਂ ਪੋਸਟਾਂ ਅਪਲੋਡ ਕੀਤੀਆਂ ਸਨ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ ਉਸ ਨੂੰ ਗੋਲੀ ਮਾਰ ਦੇਵੇਗਾ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲੀਸ ਨੇ ਤੁਰੰਤ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਵਿੱਚ ਬੀ ਐੱਨ ਐੱਸ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ। ਜਾਂਚ ’ਚ ਸੋਸ਼ਲ ਮੀਡੀਆ ਆਈ ਡੀ ਚਲਾਉਣ ਵਾਲੇ ਦੀ ਪਛਾਣ ਭਿੰਡੀ ਸੈਦਾਂ ਖੇਤਰ ਦੇ ਰਹਿਣ ਵਾਲੇ ਗੋਪੀ ਵਜੋਂ ਕੀਤੀ।
Advertisement
Advertisement
×

