ਮੁਹਾਲੀ ਅਦਾਲਤ ’ਚ ਅੱਜ ਪੇਸ਼ ਹੋਣਗੇ ਮਜੀਠੀਆ
ਨਾਭਾ ਜੇਲ੍ਹ ’ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਦੀ ਅਦਾਲਤ ’ਚ 28 ਅਗਸਤ ਨੂੰ ਵੀਡੀਓ ਕਾਨਫਰੰਸਿੰਗ ਪੇਸ਼ੀ ਹੋਵੇਗੀ। ਇਸ ਮੌਕੇ ਮਜੀਠੀਆ ਦੀ ਬੈਰਕ ਬਦਲਣ ਲਈ ਪਾਈ ਗਈ ਪਟੀਸ਼ਨ ’ਤੇ ਵੀ ਸੁਣਵਾਈ ਹੋਵੇਗੀ। ਵਿਜੀਲੈਂਸ ਵੱਲੋਂ ਪਿਛਲੇ ਦਿਨੀਂ...
Advertisement
ਨਾਭਾ ਜੇਲ੍ਹ ’ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਦੀ ਅਦਾਲਤ ’ਚ 28 ਅਗਸਤ ਨੂੰ ਵੀਡੀਓ ਕਾਨਫਰੰਸਿੰਗ ਪੇਸ਼ੀ ਹੋਵੇਗੀ। ਇਸ ਮੌਕੇ ਮਜੀਠੀਆ ਦੀ ਬੈਰਕ ਬਦਲਣ ਲਈ ਪਾਈ ਗਈ ਪਟੀਸ਼ਨ ’ਤੇ ਵੀ ਸੁਣਵਾਈ ਹੋਵੇਗੀ। ਵਿਜੀਲੈਂਸ ਵੱਲੋਂ ਪਿਛਲੇ ਦਿਨੀਂ ਮਜੀਠੀਆ ਦੇ ਖ਼ਿਲਾਫ਼ ਚਾਲੀ ਹਜ਼ਾਰ ਪੰਨਿਆਂ ਦੀ ਪੇਸ਼ ਕੀਤੀ ਚਾਰਜਸ਼ੀਟ ਵੀ ਅਦਾਲਤ ਦੇ ਰਿਕਾਰਡ ਉੱਤੇ ਲਿਆਂਦੀ ਜਾਵੇਗੀ। ਮਜੀਠੀਆ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਮਗਰੋਂ ਉਨ੍ਹਾਂ ਦੀ ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ’ਚ ਪੇਸ਼ੀ ਹੋਵੇਗੀ। ਮਜੀਠੀਆ ਦੀ ਬੈਰਕ ਬਦਲਣ ਲਈ ਪਾਈ ਪਟੀਸ਼ਨ ਸਬੰਧੀ ਅਦਾਲਤ ਵੱਲੋਂ ਨਾਭਾ ਜੇਲ੍ਹ ਦੇ ਸੁਪਰਡੈਂਟ ਅਤੇ ਏਡੀਜੀਪੀ ਜੇਲ੍ਹਾਂ ਕੋਲੋਂ ਮੰਗਵਾਈ ਰਿਪੋਰਟ ਵੀ ਅਦਾਲਤ ਦੇ ਰਿਕਾਰਡ ’ਤੇ ਹੈ, ਜਿਸ ਸਬੰਧੀ ਸਰਕਾਰੀ ਅਤੇ ਬਚਾਓ ਪੱਖ ਦੇ ਵਕੀਲਾਂ ਦੀ ਬਹਿਸ ਹੋਣੀ ਹੈ। ਜ਼ਿਕਰਯੋਗ ਹੈ ਮੀਜੀਠੀਆ ਨੇ ਪਿਛਲੀਆਂ ਦੋ ਪੇਸ਼ੀਆਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਭੁਗਤੀਆਂ ਸਨ।
Advertisement
Advertisement
×