ਹਲਕਾ ਮਜੀਠਾ ਨੇ ਹਮੇਸ਼ਾ ਅਕਾਲੀ ਦਲ ਦਾ ਸਾਥ ਦਿੱਤਾ: ਬਾਦਲ
ਕੱਥੂਨੰਗਲ ’ਚ ਚੋਣ ਰੈਲੀ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ
ਜਗਤਾਰ ਸਿੰਘ ਛਿੱਤ
ਹਲਕਾ ਮਜੀਠਾ ਦੇ ਲੋਕਾਂ ਨੇ ਹਮੇਸ਼ਾ ਸ਼੍ੋਮਣੀ ਅਕਾਲੀ ਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਸਾਥ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਮਜੀਠਾ ਦੇ ਇਤਿਹਾਸਕ ਕਸਬਾ ਕੱਥੂਨੰਗਲ ਵਿਖੇ ਹਲਕਾ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਦੀ ਅਗਵਾਈ ਹੇਠ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਉਮੀਦਵਾਰਾਂ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਦੌਰਾਨ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਸ੍ਰੀ ਬਾਦਲ ਨੇ ਹਲਕਾ ਮਜੀਠਾ ਅਧੀਨ ਆਉਂਦੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਜ਼ੋਨਾਂ ਤੋਂ ਅਕਾਲੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਝੂਠ ਬੋਲ ਕੇ ਅਕਾਲੀ ਦਲ ਨੂੰ ਬਦਨਾਮ ਕਰਕੇ ਹੋਂਦ ਵਿੱਚ ਆਈ ਹੈ, ਜਿਸ ਨੇ ਚਾਰ ਸਾਲ ਵਿੱਚ ਪੰਜਾਬ ਲਈ ਕੁਝ ਨਹੀਂ ਕੀਤਾ, ਜਦ ਕਿ ਦਸ ਸਾਲ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲੇ। ਪੰਜਾਬ ਦਾ ਜਿੰਨਾ ਵਿਕਾਸ ਹੋਇਆ ਹੈ ਉਹ ਸਾਰਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਸਰਕਾਰਾਂ ਸਮੇਂ ਹੀ ਹੋਇਆ। ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ‘ਆਪ’, ਕਾਂਗਰਸ ਤੇ ਕੁਝ ਜੱਥੇਬੰਦੀਆਂ ਲੱਗੀਆਂ ਹੋਈਆਂ ਹਨ ਪਰ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ। ਇਸ ਮੌਕੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸ਼੍ੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੰਤੋਖ ਸਿੰਘ ਸਮਰਾ, ਡਾ. ਸਤਿੰਦਰ ਕੌਰ ਮਜੀਠਾ, ਕੰਚਨਪ੍ਰੀਤ ਕੌਰ, ਮੇਜਰ ਸ਼ਿਵਚਰਨ ਸਿੰਘ, ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਲਖਬੀਰ ਸਿੰਘ ਗਿੱਲ, ਸਰਪੰਚ ਰਘਬੀਰ ਸਿੰਘ ਸੰਧੂ, ਪ੍ਰਭਪਾਲ ਸਿੰਘ ਝੰਡੇ, ਪ੍ਰਧਾਨ ਅਮਰਪਾਲ ਸਿੰਘ ਪਾਲੀ, ਹਰਵਿੰਦਰ ਸਿੰਘ ਕੋਟਲਾ, ਸਰਬਜੀਤ ਸਿੰਘ ਸੁਪਾਰੀਵਿੰਡ, ਸੁਖਵਿੰਦਰ ਸਿੰਘ ਗੋਲਡੀ, ਸਰਪੰਚ ਗੁਰਮੀਤ ਸਿੰਘ ਬੱਲ, ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ, ਪਰਮਜੀਤ ਸਿੰਘ ਰੰਧਾਵਾ ਜੈਂਤੀਪੁਰ, ਬਾਬਾ ਰਾਮ ਸਿੰਘ ਅਬਦਾਲ, ਅਮਰਜੀਤ ਸਿੰਘ ਸੋਹੀ, ਦਿਲਬਾਗ ਸਿੰਘ ਸੋਹੀ, ਸਰਪੰਚ ਰਵਿੰਦਰ ਸਿੰਘ ਬੱਲੋਵਾਲੀ, ਸਰਪੰਚ ਹਰਪਾਲ ਸਿੰਘ ਸੋਹੀ, ਜਰਨੈਲ ਸਿੰਘ ਤਲਵੰਡੀ ਖੁੰਮਣ ਅਤੇ ਹਲਕੇ ਦੇ ਹੋਰ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

