ਮੱਧ ਪ੍ਰਦੇਸ਼: ਕੁੱਤੇ ਨੇ ਹਸਪਤਾਲ ’ਚ ਨਵਜੰਮੇ ਬੱਚੇ ਦੀ ਲਾਸ਼ ਨੋਚੀ
ਮਹੂ: ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਪਖਾਨੇ ਨੇੜੇ ਅੱਜ ਆਵਾਰਾ ਕੁੱਤਾ ਆਪਣੇ ਮੂੰਹ ’ਚ ਮਰੇ ਹੋਏ ਨਵਜੰਮੇ ਬੱਚੇ ਨੂੰ ਲਿਜਾਂਦਾ ਨਜ਼ਰ ਆਇਆ। ਇਸ ਮਗਰੋਂ ਸੁਰੱਖਿਆ ਕਰਮੀ ਨੇ ਕੁੱਤੇ ਨੂੰ ਭਜਾ ਕੇ ਬੱਚੇ ਦੀ ਲਾਸ਼ ਬਚਾਈ। ਮੱਧ...
Advertisement
ਮਹੂ: ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਪਖਾਨੇ ਨੇੜੇ ਅੱਜ ਆਵਾਰਾ ਕੁੱਤਾ ਆਪਣੇ ਮੂੰਹ ’ਚ ਮਰੇ ਹੋਏ ਨਵਜੰਮੇ ਬੱਚੇ ਨੂੰ ਲਿਜਾਂਦਾ ਨਜ਼ਰ ਆਇਆ। ਇਸ ਮਗਰੋਂ ਸੁਰੱਖਿਆ ਕਰਮੀ ਨੇ ਕੁੱਤੇ ਨੂੰ ਭਜਾ ਕੇ ਬੱਚੇ ਦੀ ਲਾਸ਼ ਬਚਾਈ। ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 25 ਕਿਲੋਮੀਟਰ ਦੂਰ ਮਹੂ ਸਿਵਲ ਹਸਪਤਾਲ ਦੇ ਅਧਿਕਾਰੀਆਂ ਅਤੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਅਨੁਸਾਰ ਇਹ ਘਟਨਾ ਦੇਰ ਰਾਤ 1.30 ਤੋਂ 2 ਵਜੇ ਦੇ ਵਿਚਕਾਰ ਵਾਪਰੀ। -ਪੀਟੀਆਈ
Advertisement
Advertisement
×