ਲੁਧਿਆਣਾ: ਢਾਈ ਸਾਲਾ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫ਼ਨਾਉਣ ਦੇ ਦੋਸ਼ ’ਚ ਗੁਆਂਢਣ ਨੂੰ ਸਜ਼ਾ-ਏ-ਮੌਤ
ਗਗਨ ਅਰੋੜਾ ਲੁਧਿਆਣਾ, 18 ਅਪਰੈਲ ਇਥੇ ਢਾਈ ਸਾਲਾ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫਨਾਉਣ ਦੇ ਮਾਮਲੇ ਵਿਚ ਅਦਾਲਤ ਨੇ ਉਸ ਦੀ ਗੁਆਂਢਣ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿਚ ਇਸ ਦੋਸ਼ ਨੂੰ ਸਾਬਤ ਕਰਨ ਲਈ 25 ਤੋਂ ਵੱਧ ਗਵਾਹ...
Advertisement
ਗਗਨ ਅਰੋੜਾ
ਲੁਧਿਆਣਾ, 18 ਅਪਰੈਲ
Advertisement
ਇਥੇ ਢਾਈ ਸਾਲਾ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫਨਾਉਣ ਦੇ ਮਾਮਲੇ ਵਿਚ ਅਦਾਲਤ ਨੇ ਉਸ ਦੀ ਗੁਆਂਢਣ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿਚ ਇਸ ਦੋਸ਼ ਨੂੰ ਸਾਬਤ ਕਰਨ ਲਈ 25 ਤੋਂ ਵੱਧ ਗਵਾਹ ਪੇਸ਼ ਕੀਤੇ ਗਏ ਸਨ। ਮੁਲਜ਼ਮ ਨੀਲਮ ਨੇ 28 ਨਵੰਬਰ ਨੂੰ ਸ਼ਿਮਲਾਪੁਰੀ ਇਲਾਕੇ ’ਚੋਂ ਬੱਚੀ ਦਿਲਰੋਜ਼ ਨੂੰ ਸਕੂਟਰੀ ’ਤੇ ਅਗਵਾ ਕਰਕੇ ਸਲੇਮ ਟਾਬਰੀ ਇਲਾਕੇ ’ਚ ਟੋਆ ਪੁੱਟ ਕੇ ਜਿਊਂਦੇ ਹੀ ਦੱਬ ਕੇ ਕਤਲ ਕਰ ਦਿੱਤਾ ਸੀ। ਇਸ ਦੌਰਾਨ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਬੱਚੇ ਲਈ ਬਾਜ਼ਾਰ ਤੋਂ ਖਿਡੌਣੇ ਲਿਆਉਂਦਾ ਸੀ, ਨੀਲਮ ਨੂੰ ਇਹ ਪਸੰਦ ਨਹੀਂ ਸੀ। ਇਹੀ ਕਾਰਨ ਹੈ ਕਿ ਉਸ ਨੇ ਦਿਲਰੋਜ਼ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
Advertisement
×