RSS ਆਗੂ ਦੇ ਪੁੱਤਰ ਦਾ ਕਤਲ ਕੇਸ: ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ਲੁਧਿਆਣਾ ਦੀ ਕੁੜੀ ਨੂੰ ਹਿਰਾਸਤ 'ਚ ਲਿਆ
ਫਿਰੋਜ਼ਪੁਰ 'ਚ ਕੁਝ ਮੁਲਜ਼ਮਾਂ ਵੱਲੋਂ ਬੀਤੀ 15 ਨਵੰਬਰ ਦੀ ਰਾਤ ਨੂੰ ਆਰਐੱਸਐੱਸ ਆਗੂ ਬਲਦੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਕਤਲ ਕਰ ਕੇ ਫ਼ਰਾਰ ਹੋਏ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਫਿਰੋਜ਼ਪੁਰ ਪੁਲੀਸ ਨੇ ਲੁਧਿਆਣਾ ਦੀ ਇਕ ਕੁੜੀ...
ਫਿਰੋਜ਼ਪੁਰ 'ਚ ਕੁਝ ਮੁਲਜ਼ਮਾਂ ਵੱਲੋਂ ਬੀਤੀ 15 ਨਵੰਬਰ ਦੀ ਰਾਤ ਨੂੰ ਆਰਐੱਸਐੱਸ ਆਗੂ ਬਲਦੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਕਤਲ ਕਰ ਕੇ ਫ਼ਰਾਰ ਹੋਏ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਫਿਰੋਜ਼ਪੁਰ ਪੁਲੀਸ ਨੇ ਲੁਧਿਆਣਾ ਦੀ ਇਕ ਕੁੜੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।
ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਥਾਣਾ ਸਿਟੀ ਫਿਰੋਜ਼ਪੁਰ ਦੱਸਿਆ ਕਿ ਜਦੋਂ ਪੁਲੀਸ ਪਾਰਟੀ ਨਵੀਨ ਅਰੋੜਾ ਦੇ ਕਤਲ ਕੇਸ ਦੇ ਮੁਲਜ਼ਮਾਂ ਨੂੰ ਫੜ੍ਹਨ ਲਈ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਨੇੜੇ ਪਹੁੰਚੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਵੀਨ ਅਰੋੜਾ ਦਾ ਕਤਲ ਕਰ ਕੇ ਮੁਲਜ਼ਮ ਨਛੱਤਰ ਸਿੰਘ ਵਾਸੀ ਤਿਹਾਂਗ, ਜ਼ਿਲ੍ਹਾ ਜਲੰਧਰ, ਫਿਰੋਜ਼ਪੁਰ ਸ਼ਹਿਰ ਤੋਂ ਫ਼ਰਾਰ ਹੋ ਗਿਆ ਸੀ।
ਨਛੱਤਰ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਲੁਧਿਆਣਾ ਦੀ ਇਕ ਕੁੜੀ ਭਾਵਨਾ ਨੇ ਮਦਦ ਕਰਦਿਆਂ ਉਸ ਨੂੰ ਪਨਾਹ ਦਿੱਤੀ ਸੀ ਅਤੇ ਪਤਾ ਲੱਗਾ ਹੈ ਕਿ ਹੁਣ ਨਛੱਤਰ ਸਿੰਘ ਉੱਥੋਂ ਵੀ ਫਰਾਰ ਹੋ ਗਿਆ ਹੈ। ਪੁਲੀਸ ਵੱਲੋਂ ਥਾਣਾ ਸਿਟੀ ’ਚ ਭਾਵਨਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

