Ludhiana Breaking: ਲੁਧਿਆਣਾ ਵਿੱਚ ਵੱਡੀ ਸਾਜਿਸ਼ ਨਾਕਾਮ; ਹੈਂਡ ਗਰਨੇਡ ਸਣੇ 10 ਮੁਲਜ਼ਮ ਗ੍ਰਿਫਤਾਰ
ਲੁਧਿਆਣਾ ਪੁਲੀਸ ਨੇ ਵੱਡੀ ਦਹਿਸ਼ਤੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਦੀ ਸਮੇਂ-ਸਿਰ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਗਈ ਕਾਰਵਾਈ ਨਾਲ ਗਰਨੇਡ ਹਮਲੇ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ...
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਲੁਧਿਆਣਾ ਪੁਲੀਸ ਨੇ ਐਕਸਪਲੋਸਿਵਜ਼ ਐਕਟ ਅਤੇ ਬੀਐੱਨਐੱਸ ਦੀਆਂ ਧਾਰਾਵਾਂ ਅਧੀਨ ਥਾਣਾ ਜੋਧੇਵਾਲ ਵਿੱਚ ਕੁਲਦੀਪ ਸਿੰਘ, ਸ਼ੇਖਰ ਸਿੰਘ, ਅਜੈ ਸਿੰਘ (ਤਿੰਨੋ ਮੁਕਤਸਰ ਸਾਹਿਬ ਵਾਸੀ) ਵਿਰੁੱਧ ਕੇਸ ਦਰਜ ਕੀਤਾ ਸੀ।
ਜਾਂਚ ਦੌਰਾਨ ਵਿਦੇਸ਼-ਅਧਾਰਿਤ ਮਾਸਟਰਮਾਈਂਡਾਂ ਦੀ ਪਛਾਣ ਕੀਤੀ ਗਈ ਹੈ ਜਿਸ ਵਿੱਚ ਅਜੈ ਅਜੈ ਮਲੇਸ਼ੀਆ, ਸਥਾਈ ਨਿਵਾਸੀ ਸ੍ਰੀ ਗੰਗਾਨਗਰ, ਰਾਜਸਥਾਨ, ਜੱਸ ਬੇਹਬਲ (ਵਰਤਮਾਨ ਵਿੱਚ ਮਲੇਸ਼ੀਆ ਵਿੱਚ), ਪਵਨਦੀਪ, ਨਿਵਾਸੀ ਮਲੇਸ਼ੀਆ, ਸਥਾਈ ਸ੍ਰੀ ਗੰਗਾਨਗਰ, ਰਾਜਸਥਾਨ ਸ਼ਾਮਲ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪੰਜਾਬ ਵਿੱਚ ਹੈਂਡ ਗਰਨੇਡ ਦੀ ਸਪਲਾਈ ਵਿੱਚ ਸ਼ਾਮਲ ਸਥਾਨਕ ਸਮੂਹ ਦਾ ਖ਼ੁਲਾਸਾ ਹੋਇਆ ਹੈ। ਇਸ ਦੌਰਾਨ ਸੁਖਜੀਤ ਸਿੰਘ ਉਰਫ਼ ਸੁੱਖ ਬਰਾੜ, ਸੁਖਵਿੰਦਰ ਸਿੰਘ ਦੋਵੇਂ ਨਿਵਾਸੀ ਫਰੀਦਕੋਟ ਅਤੇ ਕਰਨਵੀਰ ਸਿੰਘ ਉਰਫ ਵਿਕੀ, ਨਿਵਾਸੀ ਸ੍ਰੀ ਗੰਗਾਨਗਰ, ਰਾਜਸਥਾਨ ਅਤੇ ਸਾਜਨ ਕੁਮਾਰ ਉਰਫ ਸੰਜੂ, ਨਿਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਗਿਆ ਹੈ।
ਕਮਿਸ਼ਨਰ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਤਾਂ ਜੋ ਪਾਕਿਸਤਾਨ-ਅਧਾਰਿਤ ਹੈਂਡਲਰਾਂ ਨਾਲ ਸੰਭਾਵਤ ਸਰਹੱਦੀ ਕੜੀਆਂ ਦੀ ਪੁਸ਼ਟੀ ਕੀਤੀ ਜਾ ਸਕੇ।

