DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 7 ਜੁਲਾਈ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਨੇਟਾ ਡਿਸੂਜ਼ਾ ਨੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੂੰ ਭੇਜੀ ਇਸ ਸੂਚੀ ਵਿਚ...
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 7 ਜੁਲਾਈ

Advertisement

ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਨੇਟਾ ਡਿਸੂਜ਼ਾ ਨੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੂੰ ਭੇਜੀ ਇਸ ਸੂਚੀ ਵਿਚ ਮਹਿਲਾ ਕਾਂਗਰਸ ਦੇ ਛੇ ਮੀਤ ਪ੍ਰਧਾਨ, 12 ਜਨਰਲ ਸਕੱਤਰ ਤੇ 16 ਸਕੱਤਰ ਬਣਾਏ ਗਏ ਹਨ। ਨਵੇਂ ਮੀਤ ਪ੍ਰਧਾਨਾਂ ’ਚ ਲੀਨਾ ਤਪਰੀਆ, ਜਗਦਰਸ਼ਨ ਕੌਰ, ਮਲਕੀਤ ਕੌਰ ਸਹੋਤਾ, ਸਿਮਰਤ ਕੌਰ ਧਾਲੀਵਾਲ, ਗੁਰਦਰਸ਼ਨ ਕੌਰ ਅਤੇ ਨੀਲਮ ਰਾਣੀ ਦੇ ਨਾਮ ਸ਼ਾਮਿਲ ਹਨ ਜਦੋਂ ਕਿ ਜਨਰਲ ਸਕੱਤਰਾਂ ਵਿਚ ਰੀਨਾ ਚੋਪੜਾ, ਵੰਦਨਾ ਸੈਣੀ, ਸੁਰਜੀਤ ਕੌਰ, ਸੰਤੋਸ਼ ਰਾਣੀ, ਸੁਖਜੀਤ ਕੌਰ, ਭੁਪਿੰਦਰ ਕੌਰ ਗਿੱਲ, ਮੀਨਾਕਸ਼ੀ ਵਰਮਾ, ਹਰਸਿਮਰਤ ਕੌਰ ਬਾਜਵਾ, ਹਰਮਿੰਦਰ ਕੌਰ, ਗੁਰਦੀਪ ਕੌਰ, ਸੰਮੀ ਨਿਸਚਲ ਤੇ ਅਮਨਦੀਪ ਕੌਰ ਸ਼ਾਮਿਲ ਹਨ। ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ 15 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਵੀ ਲਗਾਏ ਹਨ ਜਿਨ੍ਹਾਂ ’ਚ ਅੰਮ੍ਰਿਤਸਰ ਦੀ ਜ਼ਿਲ੍ਹਾ ਪ੍ਰਧਾਨ ਸ਼ਿਵਾਨੀ ਸ਼ਰਮਾ, ਜਲੰਧਰ ਸ਼ਹਿਰੀ ਦੀ ਕੰਚਨ ਠਾਕੁਰ, ਲੁਧਿਆਣਾ ਸ਼ਹਿਰੀ ਦੀ ਮਨੀਸ਼ਾ ਕਪੂਰ, ਲੁਧਿਆਣਾ ਦੀ ਸਤਿੰਦਰਦੀਪ ਕੌਰ, ਪਟਿਆਲਾ ਸ਼ਹਿਰੀ ਦੀ ਰੇਖਾ ਅਗਰਵਾਲ, ਪਟਿਆਲਾ ਦਿਹਾਤੀ ਦੀ ਅਮਰਜੀਤ ਕੌਰ ਭੱਠਲ, ਹੁਸ਼ਿਆਰਪੁਰ ਦੀ ਹਰਮਿੰਦਰ ਕੌਰ, ਮਾਲੇਰਕੋਟਲਾ ਦੀ ਕਾਂਤਾ ਕੁਠਾਲਾ, ਫਿਰੋਜ਼ਪੁਰ ਦੀ ਸਰਬਜੀਤ ਕੌਰ, ਫਾਜ਼ਿਲਕਾ ਦੀ ਬਲਜਿੰਦਰ ਕੌਰ, ਮੁਹਾਲੀ ਦੀ ਸਰਵਨਜੀਤ ਕੌਰ, ਬਰਨਾਲਾ ਦੀ ਮਨਵਿੰਦਰ ਕੌਰ ਪੱਖੋ, ਨਵਾਂ ਸ਼ਹਿਰ ਦੀ ਜਤਿੰਦਰ ਮੌਂਗਾ, ਬਠਿੰਡਾ ਦਿਹਾਤੀ ਦੀ ਹਰਜਿੰਦਰ ਕੌਰ ਤੇ ਜਸਵਿੰਦਰ ਕੌਰ ਅਤੇ ਬਠਿੰਡਾ ਸ਼ਹਿਰੀ ਦੀ ਰਮੇਸ਼ ਰਾਣੀ ਨੂੰ ਨਿਯੁਕਤ ਕੀਤਾ ਗਿਆ ਹੈ।

Advertisement
×