DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਟਿਆਲਾ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ

ਸਰਬਜੀਤ ਸਿੰਘ ਭੰਗੂ ਪਟਿਆਲਾ, 19 ਜੁਲਾਈ ਇਥੇ ਹਫ਼ਤੇ ਮਗਰੋਂ ਪਏ ਭਾਰੀ ਮੀਂਹ ਨੇ ਸ਼ਹਿਰ ਨੂੰ ਅੱਜ ਮੁੜ ਜਲ-ਥਲ ਕਰ ਦਿੱਤਾ। ਮੀਂਹ ਨਾਲ ਸ਼ਹਿਰ ਦੇ ਨੀਵੇਂ ਖੇਤਰਾਂ, ਸੜਕਾਂ ਅਤੇ ਗਲੀਆਂ-ਨਾਲੀਆਂ ’ਤੇ ਪਾਣੀ ਭਰ ਗਿਆ। ਇਸ ਦੌਰਾਨ ਇੱਕ ਵਾਰ ਤਾਂ ਵਾਹਨ ਨਿਕਲਣੇ...
  • fb
  • twitter
  • whatsapp
  • whatsapp
featured-img featured-img
ਪਟਿਆਲਾ ’ਚ ਭਾਰੀ ਮੀਂਹ ਪੈਣ ਕਾਰਨ ਪਾਣੀ ’ਚ ਡੁੱਬੀ ਇੱਕ ਕਾਰ। -ਫੋਟੋ: ਪੀਟੀਆਈ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 19 ਜੁਲਾਈ

Advertisement

ਇਥੇ ਹਫ਼ਤੇ ਮਗਰੋਂ ਪਏ ਭਾਰੀ ਮੀਂਹ ਨੇ ਸ਼ਹਿਰ ਨੂੰ ਅੱਜ ਮੁੜ ਜਲ-ਥਲ ਕਰ ਦਿੱਤਾ। ਮੀਂਹ ਨਾਲ ਸ਼ਹਿਰ ਦੇ ਨੀਵੇਂ ਖੇਤਰਾਂ, ਸੜਕਾਂ ਅਤੇ ਗਲੀਆਂ-ਨਾਲੀਆਂ ’ਤੇ ਪਾਣੀ ਭਰ ਗਿਆ। ਇਸ ਦੌਰਾਨ ਇੱਕ ਵਾਰ ਤਾਂ ਵਾਹਨ ਨਿਕਲਣੇ ਵੀ ਮੁਸ਼ਕਲ ਹੋ ਗਏ ਤੇ ਆਵਾਜਾਈ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਅਨਾਰਦਾਣਾ ਚੌਕ, ਛੋਟੀ ਬਾਰਾਂਦਰੀ, ਰਾਘੋਮਾਜਰਾ, ਧਰਮਪੁਰਾ ਬਾਜ਼ਾਰ, ਅਰਨਾ ਬਰਨਾ ਚੌਕ, ਕਿਤਾਬਾਂ ਵਾਲਾ ਬਾਜ਼ਾਰ, ਏਸੀ ਮਾਰਕੀਟ ਦਾ ਬਾਹਰੀ ਖੇਤਰ, ਅਫ਼ਸਰ ਕਲੋਨੀ, ਫੂਲਕੀਆ ਐਨਕਲੇਵ, ਗੁਰੂ ਨਾਨਕ ਨਗਰ, ਬਾਬਾ ਦੀਪ ਨਗਰ ਤੇ ਤ੍ਰਿਪੜੀ ਦੇ ਕਈ ਖੇਤਰਾਂ ਸਮੇਤ ਅਨੇਕਾਂ ਹੋਰ ਸ਼ਹਿਰੀ ਕਲੋਨੀਆਂ ਤੇ ਬਸਤੀਆਂ ’ਚ ਭਰੇ ਮੀਂਹ ਦੇ ਇਸ ਪਾਣੀ ਕਾਰਨ ਇੱਕ ਵਾਰ ਹੜ੍ਹਾਂ ਵਰਗਾ ਮਾਹੌਲ ਬਣਿਆ ਰਿਹਾ, ਜਿਸ ਕਾਰਨ ਲੋਕ ਸਹਿਮੇ ਰਹੇ। ਯਾਦ ਰਹੇ ਕਿ ਇਥੋਂ ਦੇ ਅਰਬਨ ਅਸਟੇਟ, ਗੋਪਾਲ ਕਲੋਨੀ, ਰਿਸ਼ੀ ਕਲੋਨੀ ਤੇ ਚਿਨਾਰ ਬਾਗ ਸਮੇਤ ਅਨੇਕਾਂ ਹੋਰ ਖੇਤਰਾਂ ਵਿਚਲੇ ਘਰਾਂ ’ਚ ਕਈ ਕਈ ਫੁੱਟ ਪਾਣੀ ਵੜ ਗਿਆ ਸੀ, ਜਿਸ ਕਰਕੇ ਲੋਕ ਡਰੇ ਹੋਏ ਹਨ।

ਦੂਜੇ ਪਾਸੇ ਸ਼ਹਿਰ ਕੋਲੋਂ ਲੰਘਦੀ ਨਦੀ ਉੱਛਲਣ ਕਾਰਨ ਬੰਦ ਕੀਤੇ ਜੈਕਬ ਡਰੇਨ ਦੇ ਫਲੱਡ ਗੇਟ ਅੱਜ ਸ਼ਹਿਰ ’ਚ ਵਧੇਰੇ ਪਾਣੀ ਜਮ੍ਹਾਂ ਹੋਣ ਮਗਰੋਂ ਮੁੜ ਖੋਲ੍ਹ ਦਿੱਤੇ ਗਏ। ਹਾਲਾਤ ਗੰਭੀਰ ਬਣਦੇ ਵੇਖਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੀ ਮੌਜੂਦਗੀ ਵਿੱਚ ਨਗਰ ਨਿਗਮ ਦੇ ਮੁਲਾਜ਼ਮਾਂ ਤੋਂ ਫਲੱਡ ਗੇਟ ਖੁਲ੍ਹਵਾਏ। ਉਨ੍ਹਾਂ ਸ਼ਹਿਰ ਵਿਚਲੇ ਇਸ ਬਰਸਾਤੀ ਪਾਣੀ ਦੀ ਨਿਕਾਸੀ ਇਥੇ ਸ਼ੀਸ਼ ਮਹਿਲ ਦੇ ਪਿਛਲੇ ਪਾਸੇ ਵੱਡੀ ਨਦੀ ਵਿੱਚ ਡਿੱਗਦੀ ਜੈਕਬ ਡਰੇਨ ਰਾਹੀਂ ਕਰਵਾਈ।

Advertisement
×