ਘਰ ਵਿੱਚ ਅੱਗ ਲੱਗਣ ਨਾਲ ਮਜ਼ਦੂਰ ਪਤੀ-ਪਤਨੀ ਦੀ ਮੌਤ
ਅੱਗ ਸ਼ਾਰਟ ਸਰਕਟ ਕਰਕੇ ਲੱਗਣ ਦਾ ਦਾਅਵਾ; ਪਤੀ ਨੇ ਘਰ ਜਦੋਂਕਿ ਪਤਨੀ ਨੇ ਹਸਪਤਾਲ ਵਿਚ ਦਮ ਤੋੜਿਆ
Advertisement
ਲਖਵੀਰ ਸਿੰਘ ਚੀਮਾਮਹਿਲ ਕਲਾਂ, 1 ਜੁਲਾਈ
ਇਥੋਂ ਨੇੜਲੇ ਪਿੰਡ ਮੂੰਮ ਵਿਚ ਮਜ਼ਦੂਰ ਪਤੀ-ਪਤਨੀ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੁਗਰਾਜ ਸਿੰਘ (45) ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ (40) ਰਾਤ ਸਮੇਂ ਘਰ ਵਿੱਚ ਸੁੱਤੇ ਪਏ ਸਨ। ਕਰੀਬ ਤਿੰਨ ਵਜੇ ਘਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅਤੇ ਦੋਵਾਂ ਜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜੁਗਰਾਜ ਸਿੰਘ ਦੀ ਘਰ ਵਿੱਚ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅੰਗਰੇਜ਼ ਕੌਰ ਨੂੰ ਬਰਨਾਲਾ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਦੇ ਮੱਦਨਜ਼ਰ ਫ਼ਰੀਦਕੋਟ ਐਮਰਜੈਂਸੀ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਅੱਗ ਉਪਰ ਕਾਬੂ ਪਾਇਆ। ਇਸ ਜੋੜੇ ਦਾ 10 ਸਾਲਾਂ ਦਾ ਬੱਚਾ ਆਪਣੇ ਚਾਚੇ ਦੇ ਘਰੇ ਪੈ ਗਿਆ ਸੀ, ਜਿਸ ਕਾਰਨ ਉਸ ਦਾ ਬਚਾਅ ਰਹਿ ਗਿਆ।
Advertisement
Advertisement