ਅਮਰੀਕੀ ’ਵਰਸਿਟੀ ਵੱਲੋਂ ਕ੍ਰਿਸ਼ਨ ਮੈਣੀ ਦਾ ਸਨਮਾਨ
ਅੰਬਾਲਾ ਦੇ ਸਮਾਜ ਸੇਵੀ ਡਾ. ਮਨਮੋਹਨ ਕ੍ਰਿਸ਼ਨ ਮੈਣੀ ਨੂੰ ਅਮਰੀਕਾ ਦੀ ਮੈਰੀਲੈਂਡ ਸਟੇਟ ਯੂਨੀਵਰਸਿਟੀ ਵੱਲੋਂ ਸੂਚਨਾ ਤਕਨਾਲੋਜੀ ਤੇ ਸਮਾਜਕ ਸੇਵਾ ਵਿੱਚ ਯੋਗਦਾਨ ਲਈ ਡਾਕਟਰੇਟ ਦੀ ਡਿਗਰੀ ਤੇ ਸੋਨੇ ਦਾ ਤਗ਼ਮਾ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਨਵੀਂ ਦਿੱਲੀ...
Advertisement
ਅੰਬਾਲਾ ਦੇ ਸਮਾਜ ਸੇਵੀ ਡਾ. ਮਨਮੋਹਨ ਕ੍ਰਿਸ਼ਨ ਮੈਣੀ ਨੂੰ ਅਮਰੀਕਾ ਦੀ ਮੈਰੀਲੈਂਡ ਸਟੇਟ ਯੂਨੀਵਰਸਿਟੀ ਵੱਲੋਂ ਸੂਚਨਾ ਤਕਨਾਲੋਜੀ ਤੇ ਸਮਾਜਕ ਸੇਵਾ ਵਿੱਚ ਯੋਗਦਾਨ ਲਈ ਡਾਕਟਰੇਟ ਦੀ ਡਿਗਰੀ ਤੇ ਸੋਨੇ ਦਾ ਤਗ਼ਮਾ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਨਵੀਂ ਦਿੱਲੀ ਸਥਿਤ ਇੰਡੀਆ ਹੈਬੀਟੇਟ ਸੈਂਟਰ ਵਿੱਚ ਕਰਵਾਏ ਸਮਾਗਮ ਦੌਰਾਨ ਦਿੱਤਾ ਗਿਆ। ਉਨ੍ਹਾਂ ਆਪਣਾ ਕਰੀਅਰ 40 ਸਾਲ ਪਹਿਲਾਂ ਟੈਲੀਫੋਨ ਅਪਰੇਟਰ ਵਜੋਂ ਸ਼ੁਰੂ ਕੀਤਾ ਸੀ। ਬਾਅਦ ਵਿੱਚ ਦੂਰ ਸੰਚਾਰ ਵਿਭਾਗ ’ਚ ਡਿਪਟੀ ਜਨਰਲ ਮੈਨੇਜਰ ਵਜੋਂ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਨੈੱਟਵਰਕ ਕਨੈਕਟਿਵਟੀ ਸਣੇ ਸਾਈਬਰ ਸੁਰੱਖਿਆ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ ਚੈਰੀਟੇਬਲ ਟਰੱਸਟ ਅੰਬਾਲਾ ਦੇ ਸੰਸਥਾਪਕ ਟਰੱਸਟੀ ਤੇ ਆਈ ਈ ਟੀ ਈ ਚੰਡੀਗੜ੍ਹ ਦੇ ਉਪ ਚੇਅਰਮੈਨ ਹਨ। ਉਨ੍ਹਾਂ ਨੇ ਗੂਗਲ ਗੈਰਾਜ ਤੋਂ ਡਿਜੀਟਲ ਮਾਰਕੀਟਿੰਗ ਦੀ ਡਿਗਰੀ ਅਤੇ ਤਿੰਨ ਹੋਰ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਹਨ।
Advertisement
Advertisement
×