‘ਆਪ’ ਵਿਧਾਇਕ ਕੁਲਵੰਤ ਬਾਜ਼ੀਗਰ ਅਤੇ ਦੋ ਪੁੱਤਰਾਂ ਖਿਲਾਫ਼ ਅਗਵਾ ਦਾ ਕੇਸ ਦਰਜ
ਚਿੱਚੜਵਾਲ ਵਸਨੀਕ ਦੀ ਸ਼ਿਕਾਇਤ ’ਤੇ ਹਰਿਆਣਾ ਪੁਲੀਸ ਨੇ ਕੀਤੀ ਕਾਰਵਾਈ
Advertisement
ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਖਿਲਾਫ ਹਰਿਆਣਾ ਪੁਲੀਸ ਵੱਲੋਂ ਅਗਵਾ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪਿੰਡ ਚਿੱਚੜਵਾਲ ਦੇ ਹੀ ਵਸਨੀਕ ਡਾ. ਗੁਰਚਰਨ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਕਿ ਉਸ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੀ ਕੁੱਟਮਾਰ ਵੀ ਕੀਤੀ ਗਈ। ਦੂਜੇ ਪਾਸੇ ਵਿਧਾਇਕ ਬਾਜੀਗਰ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਹ ਉਸ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਹੈ ਤੇ ਜੇਕਰ ਦੋਸਾਂ ਵਿਚ ਸੱਚਾਈ ਹੋਈ ਤਾਂ ਉਹ ਰਾਜਨੀਤੀ ਛੱਡ ਜਾਣਗੇ।
Advertisement
Advertisement
×

