ਹਰਿਮੰਦਰ ਸਾਹਿਬ ਕੰਪਲੈਕਸ ’ਚੋਂ ਅਗਵਾ ਬੱਚੀ ਬਰਾਮਦ; ਔਰਤ ਗ੍ਰਿਫ਼ਤਾਰ
ਟ੍ਰਿਬਿਊਨ ਨਿਉੂਜ਼ ਸਰਵਿਸ ਅੰਮ੍ਰਿਤਸਰ, 28 ਜੂਨ ਇਥੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਕਾਬੂ ਕਰ ਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ। ਔਰਤ ਦੀ ਪਛਾਣ ਕੁਲਵੰਤ ਕੌਰ ਵਾਸੀ ਪਿੰਡ...
Advertisement
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਜੂਨ
Advertisement
ਇਥੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਕਾਬੂ ਕਰ ਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ। ਔਰਤ ਦੀ ਪਛਾਣ ਕੁਲਵੰਤ ਕੌਰ ਵਾਸੀ ਪਿੰਡ ਮਰਹਾਣਾ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਹਰਿਆਣਾ ਦੇ ਸ਼ਹਿਰ ਭਿਵਾਨੀ ਵਿੱਚ ਰਹਿ ਰਹੀ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੁਸ਼ਮਾ ਦੇਵੀ ਵਾਸੀ ਸਲੀਮਪੁਰ ਦਿੱਲੀ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ 23 ਜੂਨ ਨੂੰ ਆਪਣੇ ਬੱਚਿਆਂ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈ ਸੀ। ਉਹ ਇੱਥੇ ਗੁਰੂ ਰਾਮਦਾਸ ਨਿਵਾਸ ਸਰਾਂ ਵਿੱਚ ਠਹਿਰੀ ਹੋਈ ਸੀ। 27 ਜੂਨ ਦੀ ਸਵੇਰੇ 10 ਵਜੇ ਉਸ ਦੀ ਛੋਟੀ ਬੱਚੀ (ਇੱਕ ਸਾਲ) ਨੂੰ ਕੋਈ ਔਰਤ ਚੁੱਕ ਕੇ ਲੈ ਗਈ ਸੀ। ਔਰਤ ਦੀ ਸ਼ਿਕਾਇਤ ’ਤੇ ਪੁਲੀਸ ਟੀਮ ਨੇ ਕੁਝ ਘੰਟਿਆਂ ਵਿੱਚ ਹੀ ਮਾਮਲੇ ਨੂੰ ਹੱਲ ਕਰ ਲਿਆ। ਔਰਤ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
Advertisement
×