ਖੰਨਾ: ਬਜਰੀ ਨਾਲ ਲੱਦੇ ਟਿੱਪਰ ਨੇ ਬੀਜਾ ਚੌਕ ’ਚ ਧਾਗਾ ਫੈਕਟਰੀ ਦੀ ਬੱਸ ਨੂੰ ਟੱਕਰ ਮਾਰੀ
ਹਾਦਸੇ ਮੌਕੇ ਬੱਸ ’ਚ ਸਵਾਰ ਸਨ 25 ਦੇ ਕਰੀਬ ਮਹਿਲਾਵਾਂ; ਸਾਰੇ ਜ਼ਖ਼ਮੀ ਖੰਨਾ ਦੇ ਸਿਵਲ ਹਸਪਤਾਲ ਦਾਖ਼ਲ; ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋਇਆ
Advertisement
ਇਥੋਂ ਦਸ ਕਿਲੋਮੀਟਰ ਦੂਰ ਬੀਜਾ ਪਿੰਡ ਦੇ ਚੌਕ ਵਿਚ ਅੱਜ ਸਵੇਰੇ ਧਾਗਾ ਫੈਕਟਰੀ ਦੀ ਮਿੰਨੀ ਬੱਸ (PB 10DA2172) ਨੂੰ ਬਜਰੀ ਨਾਲ ਭਰੇ ਟਿੱਪਰ(PB 13BF 1245) ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੌਰ ਸੈਨ ਫੈਕਟਰੀ ਦੀ ਮਿੰਨੀ ਬੱਸ ਪਲਟ ਗਈ। ਹਾਦਸੇ ਮੌਕੇ ਇਸ ਵਿਚ 25 ਦੇ ਕਰੀਬ ਮਹਿਲਾਵਾਂ ਸਵਾਰ ਸਨ। ਮੌਕੇ ’ਤੇ ਪੁੱਜੀ ਐੱਸਐੱਸਐੱਫ ਦੀ ਟੀਮ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਬਜਰੀ ਵਾਲਾ ਟਿੱਪਰ ਸਮਰਾਲਾ ਵਾਲੇ ਪਾਸਿਓਂ ਆ ਰਿਹਾ ਸੀ। ਹਾਦਸੇ ਵਿਚ ਮਿੰਨੀ ਬੱਸ ਵਿਚ ਦੋ ਮਹਿਲਾਵਾਂ ਦੇ ਵਧੇਰੇ ਸੱਟਾਂ ਲੱਗੀਆਂ ਹਨ। ਇੱਕ ਦੀ ਲੱਤ ਤੇ ਦੂਜੀ ਦੀ ਪਿੱਠ ’ਤੇ ਸੱਟ ਲੱਗੀ ਹੈ। ਹੋਰਨਾਂ ਅੱਠ ਨੌਂ ਮਹਿਲਾਵਾਂ ਦੇ ਗੁੱਝੀਆਂ ਸੱਟਾਂ ਲੱਗੀਆਂ ਹਨ। ਹਾਦਸੇ ਮਗਰੋਂ ਟਿੱਪਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਕਾਰਵਾਈ ਕਰਦਿਆਂ ਦੋਵੇਂ ਗੱਡੀਆਂ ਕਬਜ਼ੇ ਵਿਚ ਲੈ ਲਈਆਂ ਹਨ।
Advertisement
Advertisement