DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੰਨਾ: ਪੁਲੀਸ ਵੱਲੋਂ ਸਾਈਬਰ ਧੋਖਾਧੜੀ ਕਰਨ ਵਾਲੇ ਗਰੋਹ ਦੇ 24 ਮੈਂਬਰ ਵੱਡੀ ਰਕਮ ਸਮੇਤ ਗ੍ਰਿਫਤਾਰ

ਪੁਲੀਸ ਵੱਲੋਂ ਸਾਈਬਰ ਠੱਗੀ ਕਰਨ ਵਾਲੇ ਗਰੋਹ ਦੇ 24 ਮੈਂਬਰਾਂ ਨੂੰ 14,34,910 ਰੁਪਏ ਦੀ ਰਕਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ ਮਾਛੀਵਾੜਾ ਵਾਸੀ ਸੰਜੀਵ ਪਾਂਧੀ ਨਾਲ ਹੋਈ 21 ਲੱਖ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ...

  • fb
  • twitter
  • whatsapp
  • whatsapp
featured-img featured-img
ਸਾਈਬਰ ਕ੍ਰਾਈਮ ਰਾਹੀ ਕੀਤੀ ਠੱਗੀ ਗ੍ਰਿਫਤਾਰ ਕੀਤੇ ਦੋਸ਼ੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਯਾਦਵ। ਫ਼ੋਟੋ : ਓਬਰਾਏ
Advertisement

ਪੁਲੀਸ ਵੱਲੋਂ ਸਾਈਬਰ ਠੱਗੀ ਕਰਨ ਵਾਲੇ ਗਰੋਹ ਦੇ 24 ਮੈਂਬਰਾਂ ਨੂੰ 14,34,910 ਰੁਪਏ ਦੀ ਰਕਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ ਮਾਛੀਵਾੜਾ ਵਾਸੀ ਸੰਜੀਵ ਪਾਂਧੀ ਨਾਲ ਹੋਈ 21 ਲੱਖ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਫਰਵਰੀ 2025 ਨੂੰ ਸੰਜੀਵ ਪਾਂਧੀ ਵਾਸੀ ਮਾਛੀਵਾੜਾ ਨੇ ਪੁਲੀਸ ਕੋਲ ਬਿਆਨ ਲਿਖਵਾਇਆ ਸੀ ਕਿ ਉਸ ਨਾਲ ਕਿਸੇ ਅਣਪਛਾਤੇ ਵਿਅਕਤੀ ਨੇ ਟੈਲੀਗਰਾਮ ਐਪ ’ਤੇ ਮੈਸੇਜ ਕਰਕੇ ਟ੍ਰੇਡਿੰਗ ਅਕਾਊਂਟ ਖੋਲ੍ਹਿਆ ਜਿਸ ਵਿੱਚੋਂ 3, 72, 84, 999 ਦੋ ਵੱਖ-ਵੱਖ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕਰਕੇ ਠੱਗੀ ਕੀਤੀ।

Advertisement

ਸੰਜੀਵ ਪਾਂਧੀ ਵੱਲੋਂ ਦੋਸ਼ੀਆਂ ਦੁਆਰਾ ਬਣਾਈ ਜਾਅਲੀ ਬੋਸ ਟਰੇਡਿੰਗ ਕੰਪਨੀ ਵਿੱਚ ਕਰੀਬ 21.20 ਲੱਖ ਰੁਪਏ ਟ੍ਰਾਂਸਫਰ ਕਰਵਾਏ ਗਏ।

Advertisement

ਇਸ ’ਤੇ ਕਾਰਵਾਈ ਕਰਦਿਆਂ ਪਵਨਜੀਤ ਐਸਪੀ (ਡੀ) ਮੋਹਿਤ ਸਿੰਗਲਾ ਡੀਐਸਪੀ ਦੀ ਅਗਵਾਈ ਹੇਠਾਂ ਪੁਲੀਸ ਪਾਰਟੀ ਨੇ ਗੁਰਜੋਤ ਸਿੰਘ ਵਾਸੀ ਸਲਾਣਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ। ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਸਮਕਸ਼ ਭੱਟ ਵਾਸੀ ਮੁਹਾਲੀ ਜੋ ਕਿ ਬੈਂਕ ਅਧਿਕਾਰੀ ਹੈ ਨੇ ਉਸਨੇ ਬੌਸ ਟਰੇਡਿੰਗ ਕੰਪਨੀ ਦਾ ਕਰੰਟ ਅਕਾਊਂਟ ਬਲਦੇਵ ਕ੍ਰਿਸ਼ਨ ਵਾਸੀ ਜ਼ੀਰਕਪੁਰ ਅਤੇ ਪਰਵਿੰਦਰ ਸਿੰਘ ਉਰਫ ਟੋਨੀ ਵਾਸੀ ਚੰਡੀਗੜ੍ਹ ਦੇ ਕਹਿਣ ’ਤੇ ਖੋਲ੍ਹਿਆ ਸੀ।

ਇਸ ’ਤੇ ਪੁਲੀਸ ਨੇ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੀ ਪੁੱਛ ਪੜਤਾਲ ’ਤੇ ਨੀਰਜ ਸਿੰਘਾਨੀਆ, ਸੁਰੀਤਾ ਸਿੰਘਾਨੀਆ ਉਰਫ ਰਿਤੂ ਵਾਸੀ ਲੁਧਿਆਣਾ, ਅੰਮ੍ਰਿਤਪਾਲ ਕੌਰ ਵਾਸੀ ਸੋਹਾਣਾ, ਰਾਹੁਲ ਸਾਗਵਾਨ ਵਾਸੀ ਲੁਧਿਆਣਾ ਨਾਮਜ਼ਦ ਕੀਤੇ ਗਏ, ਜਿਨ੍ਹਾਂ ਦੀ ਗ੍ਰਿਫਤਾਰ ਬਾਕੀ ਹੈ।

ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਖਾਤਾਧਾਰਕ ਬੇਅੰਤ ਕੌਰ ਵਾਸੀ ਮੋਗਾ ਦੇ ਖਾਤੇ ਵਿੱਚ 4,92,500 ਟਰਾਂਸਫਰ ਕੀਤੇ ਗਏ ਸੀ ਜਿਸ ਦੀ ਪੁੱਛ ਪੜਤਾਲ ਤੇ ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਅਮੋਲ ਸਿੰਘ ਅਤੇ ਸਵਿੰਦਰ ਸਿੰਘ ਨੂੰ 4,92,500 ਰੁਪਏ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸਵਿੰਦਰ ਸਿੰਘ ਦੀ ਪੁੱਛ ਪੜਤਾਲ ਤੋਂ ਸਾਹਿਲ ਵਾਸੀ ਲੁਧਿਆਣਾ ਦੀ ਬੈਂਕ ਡਿਟੇਲ ਤੋਂ ਅਨਮੋਲ ਚੌਹਾਨ ਅਤੇ ਪ੍ਰਿੰਸ ਵਾਸੀ ਲੁਧਿਆਣਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਿਨਾਂ ਪਾਸੋਂ 4,43,000 ਦੀ ਬਰਾਮਦਗੀ ਹੋਈ।

ਇੱਕ ਹੋਰ ਠੱਗੀ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਮਾਛੀਵਾੜਾ ਦੇ ਵਸਨੀਕ ਮਹਿੰਦਰ ਪ੍ਰਤਾਪ ਸਿੰਘ ਨਾਲ ਵੀ ਮੁਲਜ਼ਮਾਂ ਨੇ ਕਿਸੇ ਉਸ ਦਾ ਏਟੀਐਮ ਕਾਰਡ ਫੜੇ ਜਾਣ ਦਾ ਡਰ ਦਿਖਾ ਕੇ 2.65 ਕਰੋੜ ਰੁਪਏ ਦੋ ਵੱਖ-ਵੱਖ ਖਾਤਿਆਂ ਰਾਹੀਂ ਟ੍ਰਾਂਸਫਰ ਕਰਵਾ ਲਏ। ਇਸ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਤਫਤੀਸ਼ ਦੌਰਾਨ ਮੁਦਈ ਦੇ ਬੈਂਕ ਖਾਤਿਆਂ ਨੂੰ ਚੈੱਕ ਕਰਕੇ ਕੇ.ਕੇ ਇੰਟਰਪ੍ਰਾਈਸ਼ ਜਲੰਧਰ ਜਿਸ ਦਾ ਖਾਤਾ ਧਾਰਕ ਕੁਲਜੀਤ ਸਿੰਘ ਵਾਸੀ ਸਲੀਮਪੁਰ ਥਾਣਾ ਜਲੰਧਰ ਸੀ, ਜਿਸ ਨੂੰ ਮੋਹਨ ਸਿੰਘ ਵਾਸੀ ਸਲੀਮਪੁਰ ਜਲੰਧਰ ਚਲਾ ਰਿਹਾ ਸੀ ਉਕਤ ਨੂੰ ਨਾਮਜ਼ਦ ਅਤੇ ਕੁਲਜੀਤ ਸਿੰਘ ਪਾਸੋਂ 4,99,910 ਬਰਾਮਦ ਕੀਤੇ ਹਨ। ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਣਜਾਣ ਨੰਬਰਾਂ, ਸੋਸ਼ਲ ਮੀਡੀਆ ਸੁਨੇਹਿਆਂ ਅਤੇ ਧੋਖਾਧੜੀ ਵਾਲੀਆਂ ਐਪਾਂ ਤੋਂ ਚੌਕਸ ਤੇ ਖ਼ਬਰਦਾਰ ਰਿਹਾ ਜਾਵੇ।

Advertisement
×